ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਰਜਨਟੀਨਾ ਨੇ ਰਿਕਾਰਡ 16ਵਾਂ ਕੋਪਾ ਅਮਰੀਕਾ ਖਿਤਾਬ ਜਿੱਤਿਆ

07:16 AM Jul 16, 2024 IST
ਜੇਤੂ ਟਰਾਫੀ ਮਿਲਣ ਮਗਰੋਂ ਜਸ਼ਨ ਮਨਾਉਂਦੇ ਹੋਏ ਅਰਜਨਟੀਨਾ ਦੇ ਖਿਡਾਰੀ। -ਫੋਟੋ: ਰਾਇਟਰਜ਼

ਮਿਆਮੀ ਗਾਰਡਨਜ਼ (ਅਮਰੀਕਾ), 15 ਜੁਲਾਈ
ਅਰਜਨਟੀਨਾ ਨੇ ਅੱਜ ਇੱਥੇ ਦੂਜੇ ਅੱਧ ’ਚ ਲਿਓਨਲ ਮੈਸੀ ਦੇ ਪੈਰ ਵਿੱਚ ਲੱਗੀ ਸੱਟ ਤੋਂ ਉਭਰਦਿਆਂ 112ਵੇਂ ਮਿੰਟ ਵਿੱਚ ਲੋਟਾਰੋ ਮਾਰਟੀਨੇਜ਼ ਦੇ ਗੋਲ ਸਦਕਾ ਕੋਲੰਬੀਆ ਨੂੰ 1-0 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਅਤੇ ਕੁੱਲ 16ਵੀਂ ਵਾਰ ਕੋਪਾ ਅਮਰੀਕਾ ਫੁਟਬਾਲ ਖਿਤਾਬ ਜਿੱਤ ਲਿਆ। ਮੈਸੀ ਨੂੰ 64ਵੇਂ ਮਿੰਟ ਵਿੱਚ ਦੌੜਦਿਆਂ ਡਿੱਗਣ ਕਾਰਨ ਸੱਟ ਲੱਗੀ ਜਿਸ ਮਗਰੋਂ ਉਸ ਨੂੰ ਮੈਦਾਨ ਛੱਡਣਾ ਪਿਆ। ਗੋਲ ਕਰਨ ਤੋਂ ਬਾਅਦ ਮਾਰਟੀਨੇਜ਼ ਨੇ ਬੈਂਚ ’ਤੇ ਬੈਠੇ ਕਪਤਾਨ ਮੈਸੀ ਨੂੰ ਗਲ ਲਾਇਆ।
ਹਾਰਡ ਰੌਕ ਸਟੇਡੀਅਮ ’ਚ ਦਰਸ਼ਕਾਂ ਦੀ ਭੀੜ ਕਾਰਨ ਮੈਚ ਇਕ ਘੰਟਾ 20 ਮਿੰਟ ਦੇਰੀ ਨਾਲ ਸ਼ੁਰੂ ਹੋਇਆ। ਅਰਜਨਟੀਨਾ ਨੇ 2021 ਕੋਪਾ ਅਮਰੀਕਾ ਅਤੇ 2022 ਵਿਸ਼ਵ ਕੱਪ ਤੋਂ ਬਾਅਦ ਆਪਣਾ ਤੀਜਾ ਵੱਡਾ ਖਿਤਾਬ ਜਿੱਤ ਕੇ ਸਪੇਨ ਦੀ ਬਰਾਬਰੀ ਕਰ ਲਈ ਹੈ ਜਿਸ ਨੇ 2008 ਅਤੇ 2012 ਯੂਰੋ ਚੈਂਪੀਅਨਸ਼ਿਪ ਤੋਂ ਇਲਾਵਾ 2010 ਵਿਸ਼ਵ ਕੱਪ ਜਿੱਤਿਆ ਸੀ। ਇਸ ਦੇ ਨਾਲ ਹੀ ਅਰਜਨਟੀਨਾ ਨੇ ਕੋਲੰਬੀਆ ਦੀ 2022 ਤੋਂ ਚੱਲ ਰਹੀ 28 ਮੈਚਾਂ ਦੀ ਅਜੇਤੂ ਮੁਹਿੰਮ ਵੀ ਰੋਕ ਦਿੱਤੀ।
ਮਾਰਟੀਨੇਜ਼ ਨੇ 97ਵੇਂ ਮਿੰਟ ਵਿੱਚ ਮੈਦਾਨ ’ਚ ਆ ਕੇ ਜਿਓਵਾਨੀ ਲੋ ਸੇਲਸੋ ਦੇ ਪਾਸ ਨੂੰ ਗੋਲ ਵਿੱਚ ਬਦਲ ਦਿੱਤਾ। ਇਹ ਉਸ ਦਾ 29ਵਾਂ ਕੌਮਾਂਤਰੀ ਅਤੇ ਇਸ ਟੂਰਨਾਮੈਂਟ ਦਾ ਪੰਜਵਾਂ ਗੋਲ ਸੀ। ਆਖਰੀ ਸੀਟੀ ਵੱਜਣ ’ਤੇ ਲੰਗੜਾ ਕੇ ਚੱਲਦੇ ਦਿਖਾਈ ਦਿੱਤੇ ਮੈਸੀ ਨੇ ਆਪਣੇ ਸੀਨੀਅਰ ਸਾਥੀਆਂ 36 ਸਾਲਾ ਨਿਕੋਲਸ ਓਟਾਮੈਂਡੀ ਅਤੇ ਏਂਜਲ ਡੀ ਮਾਰੀਆ ਨੂੰ ਟਰਾਫੀ ਲੈਣ ਲਈ ਆਪਣੇ ਨਾਲ ਬੁਲਾਇਆ। ਡੀ ਮਾਰੀਆ ਕੌਮਾਂਤਰੀ ਫੁਟਬਾਲ ਨੂੰ ਅਲਵਿਦਾ ਕਹਿਣ ਜਾ ਰਿਹਾ ਹੈ। ਸੰਭਾਵੀ ਤੌਰ ’ਤੇ ਆਪਣਾ ਆਖਰੀ ਕੋਪਾ ਅਮਰੀਕਾ ਖੇਡ ਰਹੇ 37 ਸਾਲਾ ਮੈਸੀ ਨੇ ਟੂਰਨਾਮੈਂਟ ਵਿੱਚ ਇੱਕ ਗੋਲ ਕੀਤਾ। -ਏਪੀ

Advertisement

ਵਿੱਤੀ ਸੰਕਟ ਨਾਲ ਜੂਝ ਰਹੇ ਅਰਜਨਟੀਨਾ ਵਾਸੀਆਂ ਦੇ ਚਿਹਰੇ ਖਿੜੇ

ਬਿਊਨਸ ਆਇਰਸ: ਕੋਪਾ ਅਮਰੀਕਾ ਵਿੱਚ ਜਿੱਤ ਨੇ ਵਿੱਤੀ ਸੰਕਟ ਨਾਲ ਜੂਝ ਰਹੇ ਅਰਜਨਟੀਨਾ ਦੇ ਫੁਟਬਾਲ ਪ੍ਰਸ਼ੰਸਕਾਂ ਨੂੰ ਆਪਣੇ ਸਾਰੇ ਦੁੱਖ-ਦਰਦ ਭੁਲਾ ਕੇ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ। ਕੋਲੰਬੀਆ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਕੋਪਾ ਅਮਰੀਕਾ ਜਿੱਤਣ ਤੋਂ ਬਾਅਦ ਅਰਜਨਟੀਨਾ ’ਚ ਜਸ਼ਨ ਸ਼ੁਰੂ ਹੋ ਗਏ। ਅਰਜਨਟੀਨਾ ਵਿੱਚ ਵੱਖ-ਵੱਖ ਥਾਈਂ ਵਿਰੋਧ ਪ੍ਰਦਰਸ਼ਨ ਅਤੇ ਹੜਤਾਲਾਂ ਚੱਲ ਰਹੀਆਂ ਹਨ ਪਰ ਇਸ ਜਿੱਤ ਨੇ ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆ ਦਿੱਤੀ ਹੈ। -ਏਪੀ

Advertisement
Advertisement
Advertisement