ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੀਰਅੰਦਾਜ਼ੀ: ਓਲੰਪਿਕ ਕੁਆਲੀਫਾਇਰ ’ਚ ਦੀਪਿਕਾ ਉਲਟਫੇਰ ਦੀ ਸ਼ਿਕਾਰ

08:59 AM Jun 17, 2024 IST

ਅੰਤਾਲਿਆ, 16 ਜੂਨ
ਭਾਰਤੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੂੰ ਅੱਜ ਇਥੇ ਆਖਰੀ ਓਲੰਪਿਕ ਕੁਆਲੀਫਾਇਰ ਦੇ ਸ਼ੁਰੂਆਤੀ ਗੇੜ ਵਿਚ ਅਜ਼ਰਬਾਇਜਾਨ ਦੇ ਯਾਯਾਗੁਲ ਰਾਮਜਾਨੋਵਾ ਹੱਥੋਂ ਸ਼ਰਮਨਾਕ ਹਾਰ ਝੱਲਣੀ ਪਈ ਜਦੋਂਕਿ ਅੰਕਿਤਾ ਭਗਤ ਤੇ ਭਜਨ ਕੌਰ ਪ੍ਰੀ-ਕੁਆਰਟਰ ਫਾਈਨਲ ਵਿਚ ਪਹੁੰਚਣ ’ਚ ਸਫ਼ਲ ਰਹੇ।
ਅੰਕਿਤਾ ਤੇ ਭਜਨ ਵਿਅਕਤੀਗਤ ਮਹਿਲਾ ਕੋਟਾ ਹਾਸਲ ਕਰਨ ਤੋਂ ਮਹਿਜ਼ ਇਕ ਜਿੱਤ ਦੂਰ ਹਨ। ਵਿਅਕਤੀਗਤ ਕੋਟੇ ਸਿਖਰਲੇ ਅੱਠ ਮੁਲਕਾਂ ਨੂੰ ਦਿੱਤੇ ਜਾਂਦੇ ਹਨ। ਹਰੇਕ ਮੁਲਕ ਨੂੰ ਇਕ ਵਿਅਕਤੀਗਤ ਕੋਟਾ ਮਿਲਦਾ ਹੈ। ਭਾਰਤ ਲਈ ਹੁਣ ਤੱਕ ਇਕੋ-ਇਕ ਕੋਟਾ ਧੀਰਜ ਬੋਮਾਦੇਵਰਾ ਨੇ ਏਸ਼ਿਆਈ ਕੁਆਲੀਫਾਈਂਗ ਗੇੜ ਵਿਚ ਪੁਰਸ਼ਾਂ ਦੇ ਵਿਅਕਤੀਗਤ ਵਰਗ ਵਿਚ ਹਾਸਲ ਕੀਤਾ ਹੈ। ਅੰਕਿਤਾ ਇਜ਼ਰਾਈਲ ਦੀ ਸ਼ੈਲੀ ਹਿਲਟਨ ਨੂੰ 6-4 (24-26, 25-25, 28-20, 25-25, 27-25) ਤੇ ਮਿਕਾਇਲਾ ਮੋਸ਼ੇ ਨੂੰ 7-3 (28-25, 25-27, 27-27, 28-25, 26-25) ਤੋਂ ਹਰਾ ਕੇ ਆਖਰੀ 16 ਦੇ ਗੇੜ ਵਿਚ ਦਾਖਲ ਹੋਈ। ਤੀਜਾ ਦਰਜਾ ਭਜਨ ਨੇ ਮੰਗੋਲੀਆ ਦੀ ਓਰਾਨਟੁੰਗਲਾ ਬਿਸ਼ਿੰਡੀ ਨੂੰ 6-2 (29-27, 28-26, 26-29, 27-24) ਨਾਲ ਹਰਾਇਆ। ਉਸ ਨੂੰ ਰਾਊਂਡ 32 ਦੇ ਤੀਜੇ ਗੇੜ ਵਿਚ ਬਾਇ ਮਿਲੀ ਸੀ। ਦੂਜਾ ਦਰਜਾ ਦੀਪਿਕਾ ਨੂੰ ਅਜ਼ਰਬਾਇਜਾਨ ਦੀ ਤੀਰਅੰਦਾਜ਼ ਨੇ 6-4 (26-28, 25-27, 23-26, 24-25, 27-29) ਨਾਲ ਸ਼ਿਕਸਤ ਦਿੱਤੀ। ਟੀਮ ਦੇ ਇਕ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਉਪਕਰਨ(ਤੀਰ) ਨਾਲ ਜੁੜੀ ਕੋਈ ਖਰਾਬੀ ਨਹੀਂ ਸੀ, ਪਰ ਖਰਾਬ ਰਿਲੀਜ਼ ਕਰਕੇ ਅਜਿਹਾ ਹੋਇਆ। ਇਹ ਦਬਾਅ ਜਾਂ ਕਿਸੇ ਹੋਰ ਵਜ੍ਹਾ ਕਰਕੇ ਹੋ ਸਕਦਾ ਹੈ।’’ ਭਾਰਤੀ ਪੁਰਸ਼ ਤੇ ਮਹਿਲਾ ਟੀਮ ਆਖਰੀ ਓਲੰਪਿਕ ਕੁਆਲੀਫਾਇਰ ’ਚੋਂ ਕੋਟਾ ਹਾਸਲ ਕਰਨ ਵਿਚ ਨਾਕਾਮ ਰਹੀ ਸੀ। ਹਾਲਾਂਕਿ ਦੋਵੇਂ ਟੀਮਾਂ ਜੇ ਆਪਣੀ ਆਲਮੀ ਦਰਜਾਬੰਦੀ ਨੂੰ ਬਰਕਰਾਰ ਰੱਖਦੀਆਂ ਹਨ ਤਾਂ ਉਹ 24 ਜੂਨ ਦੀ ਆਖਰੀ ਤਰੀਕ ਤੱਕ ਪੈਰਿਸ ਓਲੰਪਿਕ ਵਿਚ ਥਾਂ ਪੱਕੀ ਕਰ ਸਕਦੀਆਂ ਹਨ। -ਪੀਟੀਆਈ

Advertisement

Advertisement
Advertisement