ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੇਂਡੂ ਸਡ਼ਕਾਂ ਦੀ ਸੰਭਾਲ ਲਈ ‘ਏਆਈ’ ਤਕਨੀਕ ਨੂੰ ਪ੍ਰਵਾਨਗੀ

06:58 AM Jul 04, 2023 IST
ਮੁੱਖ ਮੰਤਰੀ ਭਗਵੰਤ ਮਾਨ ਪੁਲੀਸ ਮੁਲਾਜ਼ਮਾਂ ਦੇ ਵਾਰਸਾਂ ਨੂੰ ਚੈੱਕ ਸੌਂਪਦੇ ਹੋਏ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗਡ਼੍ਹ, 3 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਪੇਂਡੂ ਖੇਤਰ ਦੀਆਂ ਸਡ਼ਕਾਂ ਦੀ ਲੋਡ਼ ਅਨੁਸਾਰ ਮੁਰੰਮਤ ਅਤੇ ਉਸਾਰੀ ਲਈ ‘ਆਰਟੀਫਿਸ਼ਲ ਇੰਟੈਲੀਜੈਂਸ’ (ਏਆਈ) ਤਕਨੀਕ ਦੀ ਵਰਤੋਂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਅੱਜ ਚੰਡੀਗਡ਼੍ਹ ਸਥਿਤ ਆਪਣੇ ਦਫ਼ਤਰ ’ਚ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਪੇਂਡੂ ਖੇਤਰ ਦੀਆਂ ਸਡ਼ਕਾਂ ਦੀ ਮੁਰੰਮਤ ਲਈ ‘ਏਆਈ’ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਇਸ ਤਕਨੀਕ ਤਹਿਤ ਅਜਿਹੇ ਯੰਤਰ ਦੀ ਵਰਤੋਂ ਕੀਤੀ ਜਾਵੇਗੀ, ਜੋ ਪਿੰਡਾਂ ਦੀਆਂ ਸਡ਼ਕਾਂ ਦੀ ਵੀਡੀਓਗ੍ਰਾਫੀ ਕਰਨ ਦੇ ਨਾਲ-ਨਾਲ ਸਡ਼ਕਾਂ ਦੀ ਹਾਲਤ, ਟੋਇਆਂ ਦੀ ਡੂੰਘਾੲੀ ਅਤੇ ਖਸਤਾਹਾਲ ਸਡ਼ਕਾਂ ਦਾ ਵੇਰਵਾ ਵੀ ਰਿਕਾਰਡ ਕਰੇਗਾ, ਜਿਸ ਦੇ ਆਧਾਰ ’ਤੇ ਵਿਭਾਗ ਲਈ ਸਬੰਧਤ ਸਡ਼ਕਾਂ ਦੀ ਮੁਰੰਮਤ ’ਤੇ ਆਉਣ ਵਾਲੇ ਖਰਚ ਅਤੇ ਉਸ ਲਈ ਲੋਡ਼ੀਂਦੀ ਸਮੱਗਰੀ ਦਾ ਸਹੀ ਅੰਦਾਜ਼ਾ ਲਗਾਉਣਾ ਵੀ ਸੁਖਾਲਾ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਕਨੀਕ ਰਾਹੀਂ ਸਡ਼ਕਾਂ ਦੇ ਨਿਰਮਾਣ ਵੇਲੇ ਖਰਚਾ ਵੀ ਘੱਟ ਆਵੇਗਾ ਤੇ ਇਸ ਪ੍ਰਕਿਰਿਆ ਵਿੱਚ ਕ੍ਰਾਂਤੀਕਾਰੀ ਪੱਧਰ ’ਤੇ ਤੇਜ਼ੀ ਵੀ ਲਿਆਂਦੀ ਜਾ ਸਕੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿੰਡਾਂ ਦੀਆਂ ਸਡ਼ਕਾਂ ਚੌਡ਼ੀਆਂ, ਮਜ਼ਬੂਤ ​​ਅਤੇ ਅਪਗ੍ਰੇਡ ਕਰਕੇ ਸੰਪਰਕ ਸਡ਼ਕਾਂ ਦੇ ਬੁਨਿਆਦੀ ਢਾਂਚੇ ਨੂੰ ਨਵਾਂ ਰੂਪ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਪੰਜਾਬ ਮੰਡੀ ਬੋਰਡ ਨੂੰ ਕੰਮ ਦੀ ਉੱਚ ਗੁਣਵੱਤਾ ਅਤੇ ਸਬੰਧਤ ਪ੍ਰਾਜੈਕਟ ਲਈ ਅਲਾਟ ਕੀਤੇ ਇੱਕ-ਇੱਕ ਪੈਸੇ ਨੂੰ ਢੁਕਵੇਂ ਤਰੀਕੇ ਨਾਲ ਖਰਚਣਾ ਯਕੀਨੀ ਬਣਾਉਣ ਦੀ ਹਿਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨਾਲ ਸ਼ਹਿਰਾਂ ਦੇ ਸਡ਼ਕੀ ਸੰਪਰਕ ਨੂੰ ਸੁਖਾਲਾ ਕਰਨ ਲਈ ਇਨ੍ਹਾਂ ਸਡ਼ਕਾਂ ਨੂੰ ਮਜ਼ਬੂਤ ​ਤੇ ਅਪਗ੍ਰੇਡ ਕਰਨ ਦੀ ਸਖ਼ਤ ਲੋਡ਼ ਹੈ। ਉਨ੍ਹਾਂ ਕਿਹਾ ਕਿ ਸਡ਼ਕਾਂ ਦੇ ਨਿਰਮਾਣ ਲਈ ਰਣਨੀਤੀ ਤਿਆਰ ਕਰਦੇ ਸਮੇਂ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਕਿ ਜਿਹਡ਼ੀਆਂ ਸਡ਼ਕਾਂ ਛੇ ਸਾਲਾਂ ਤੋਂ ਨਹੀਂ ਬਣੀਆਂ ਹਨ, ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇ।

Advertisement

ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਪੁਲੀਸ ਮੁਲਾਜ਼ਮਾਂ ਦੇ ਵਾਰਸਾਂ ਨੂੰ ਚੈੱਕ ਸੌਂਪੇ

ਮੁੱਖ ਮੰਤਰੀ ਭਗਵੰਤ ਮਾਨ ਨੇ ਡਿਊਟੀ ਦੌਰਾਨ ਵਾਪਰੇ ਹਾਦਸਿਆਂ ਵਿੱਚ ਜਾਨ ਗਵਾਉਣ ਵਾਲੇ ਪੁਲੀਸ ਮੁਲਾਜ਼ਮਾਂ ਦੇ ਵਾਰਸਾਂ ਨੂੰ ਅੱਜ ਕੁਲ 2 ਕਰੋਡ਼ ਰੁਪਏ ਦੇ ਚੈੱਕ ਸੌਂਪੇ। ਇਸ ਤੋਂ ਇਲਾਵਾ ਤਿੰਨ ਮਰਹੂਮ ਪੁਲੀਸ ਮੁਲਾਜ਼ਮਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ 4-4 ਲੱਖ ਰੁਪਏ ਦੇ ਚੈੱਕ ਵੀ ਸੌਂਪੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਜਲੰਧਰ ਵਿੱਚ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਏਐੱਸਆਈ ਸੰਜੀਵ ਕੁਮਾਰ ਦੇ ਪਰਿਵਾਰ ਨੂੰ ਇੱਕ ਕਰੋਡ਼, ਏਐੱਸਆਈ ਪਰਨਾਮ ਸਿੰਘ ਤੇ ਏਐੱਸਆਈ ਗੁਰਲਾਲ ਸਿੰਘ ਦੇ ਵਾਰਸਾਂ ਨੂੰ 50-50 ਲੱਖ ਰੁਪਏ ਦੇ ਚੈੱਕ ਸੌਂਪੇ।

Advertisement
Advertisement
Tags :
‘ਏਆਈ’ਸਡ਼ਕਾਂਸੰਭਾਲਤਕਨੀਕਪੇਂਡੂਪ੍ਰਵਾਨਗੀ
Advertisement