ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਵੰਡੇ ਨਿਯੁਕਤੀ ਪੱਤਰ
ਐੱਨਪੀ ਧਵਨ
ਪਠਾਨਕੋਟ, 14 ਜੁਲਾਈ
ਨਗਰ ਨਿਗਮ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਆਊਟਸੋਰਸਿੰਗ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਠੇਕੇ ਤੇ ਕੰਮ ਕਰਨ ਦੇ ਅੱਜ ਨਿਯੁਕਤੀ ਪੱਤਰ ਦੇ ਦੇਣ ਨਾਲ ਉਨ੍ਹਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਿਯੁਕਤੀ ਪੱਤਰ ਮਿਲਦੇ ਸਾਰ ਹੀ ਢੋਲ ਦੀ ਥਾਪ ’ਤੇ ਭੰਗੜਾ ਪਾਇਆ। ਉਨ੍ਹਾਂ ਨੂੰ ਠੇਕੇ ’ਤੇ ਕੰਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਨਿਯੁਕਤੀ ਪੱਤਰ ਨਗਰ ਨਿਗਮ ਵਿਖੇ ਹੋਏ ਇੱਕ ਸਮਾਗਮ ਦੌਰਾਨ ਦਿੱਤੇ ਗਏ। ਇਸ ਸਮਾਗਮ ਵਿੱਚ ਮੰਤਰੀ ਲਾਲ ਚੰਦ ਕਟਾਰੂਚੱਕ, ਕਮਿਸ਼ਨਰ-ਕਮ-ਵਧੀਕ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਮੇਅਰ ਨਗਰ ਨਿਗਮ ਪੰਨਾ ਲਾਲ ਭਾਟੀਆ, ਐੱਸਈ ਸਤੀਸ਼ ਸੈਣੀ, ਰਾਕੇਸ਼ ਬਬਲੀ, ਚਰਨਜੀਤ ਹੈਪੀ ਤੇ ਅਜੇ ਕੁਮਾਰ ਹਾਜ਼ਰ ਸਨ।
ਇਸ ਮੌਕੇ ਆਲ ਇੰਡੀਆ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਮੇਸ਼ ਕੱਟੋ ਨੇ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨੀ ਹੈ ਅਤੇ ਆਊਟਸੋਰਸਿੰਗ ਆਧਾਰ ’ਤੇ ਕੰਮ ਕਰਦੇ 378 ਸਫਾਈ ਸੇਵਕਾਂ ਤੇ 77 ਸੀਵਰਮੈਨਾਂ ਨੂੰ ਠੇਕੇ ’ਤੇ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਕੰਮ ਲਈ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨੀਅਨ ਦੇ ਚੇਅਰਮੈਨ ਦੀਪਕ ਭੱਟੀ, ਸੁਦੇਸ਼ ਬੱਬੀ, ਦਿਨੇਸ਼ ਕੁਮਾਰ, ਰਾਜੇਸ਼ ਚੰਦੀ, ਸਵਰਨਾ, ਸੁਨੀਲ ਧੁੱਗਾ, ਸੁਨੀਲ ਗੱਬਰ, ਵਿਨੋਦ, ਰੋਸ਼ਨ, ਬਲਦੇਵ, ਸਾਜਨ, ਰਮੇਸ਼, ਅਨਿਲ, ਲਵਲੀ, ਸ਼ੰਕਰ, ਸੌਰਭ, ਸਿਰਜੂ, ਰਜਿੰਦਰ ਕੁਮਾਰ, ਸੁਜੀਤ, ਜੋਨੀ, ਵਿੱਕੀ ਹਾਜ਼ਰ ਸਨ।