For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਐੱਸਸੀ ਵਿੰਗ ਦੇ ਅਹੁਦੇਦਾਰ ਨਿਯੁਕਤ

07:56 AM Apr 27, 2024 IST
ਕਾਂਗਰਸ ਐੱਸਸੀ ਵਿੰਗ ਦੇ ਅਹੁਦੇਦਾਰ ਨਿਯੁਕਤ
Advertisement

ਮਾਛੀਵਾੜਾ: ਕਾਂਗਰਸ ਐੱਸਸੀ ਵਿੰਗ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਕਾਂਗਰਸ ਦੇ ਹਲਕਾ ਸਮਰਾਲਾ ਤੋਂ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਤੇ ਜ਼ਿਲ੍ਹਾ ਚੇਅਰਮੈਨ ਬਲਵਿੰਦਰ ਸਿੰਘ ਬੰਬ ਵੱਲੋਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਨ੍ਹਾਂ ਵਿੱਚ ਗੁਰਜੀਤ ਸਿੰਘ ਭੌਰਲਾ ਨੂੰ ਪ੍ਰਦੇਸ਼ ਕੋਆਰਡੀਨੇਟਰ, ਸਾਬਕਾ ਕੌਂਸਲਰ ਪਰਮਜੀਤ ਪੰਮੀ, ਸੁਰਮੁੱਖ ਸਿੰਘ ਹਰਬੰਸਪੁਰ, ਸਾਬਕਾ ਸਰਪੰਚ ਗੁਰਨਾਮ ਸਿੰਘ ਡੱਲਾ, ਗੁਰਪ੍ਰੀਤ ਸਿੰਘ ਗੌਂਸਲਾ, ਬਿਕਰਮਜੀਤ ਸਿੰਘ ਅਕਾਲਗੜ੍ਹ ਤੇ ਗੁਰਚਰਨ ਸਿੰਘ ਚਕਲੀ ਆਦਲ ਨੂੰ ਜ਼ਿਲ੍ਹਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦੋਂਕਿ ਨਵਰੂਪ ਸਿੰਘ ਧਾਲੀਵਾਲ ਸਮਰਾਲਾ, ਸਤਵਿੰਦਰ ਸਿੰਘ ਖਾਨਪੁਰ, ਰਾਮ ਕਰਨ ਢਿੱਲਵਾਂ, ਭੀਮ ਸਿੰਘ ਗਗੜਾ, ਰਾਜਵਿੰਦਰਪਾਲ ਲੋਹਾਰੀਆਂ, ਜਗਰੂਪ ਸਿੰਘ ਪੂਰਬਾ, ਸੁਖਦੀਪ ਸਿੰਘ ਜਲਣਪੁਰ ਤੇ ਕੁਲਵੀਰ ਸਿੰਘ ਗੋਸਲਾ ਨੂੰ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਪਲਵਿੰਦਰ ਸਿੰਘ ਬਗਲੀ ਕਲਾਂ, ਹਰਪਾਲ ਸਿੰਘ ਮੰਡ, ਸਵਰਨਜੀਤ ਸਿੰਘ ਕੋਟਲਾ ਸਮਸ਼ਪੁਰ, ਕੇਸਰ ਸਿੰਘ ਹਰਬੰਸਪੁਰ, ਦਵਿੰਦਰ ਸਿੰਘ ਘਰਖਣਾ, ਜਤਿੰਦਰ ਸਿੰਘ ਜੋਤੀ ਨੂੰ ਜ਼ਿਲ੍ਹਾ ਕਨਵੀਨਰ ਨਿਯੁਕਤ ਕੀਤਾ ਗਿਆ ਅਤੇ ਜਸਵਿੰਦਰ ਸਿੰਘ ਗੋਗੀ ਨੂੰ ਬਲਾਕ ਚੇਅਰਮੈਨ ਸਮਰਾਲਾ, ਸੋਮ ਨਾਥ ਸਿਕੰਦਰਪੁਰ ਨੂੰ ਬਲਾਕ ਚੇਅਰਮੈਨ ਮਾਛੀਵਾੜਾ ਨਿਯੁਕਤ ਕੀਤਾ ਗਿਆ। -ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement
Advertisement
×