ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡਾਂ ਵਿੱਚ ਲਾਇਬ੍ਰੇਰੀਆਂ ਸਥਾਪਤ ਕਰਨ ਦੀ ਅਪੀਲ

08:31 AM Dec 11, 2023 IST
ਪਰਵਾਸੀ ਪੰਜਾਬੀਆਂ ਨੂੰ ਆਪਣੀ ਪੁਸਤਕ ‘ਰਾਵੀ’ ਭੇਟ ਕਰਦੇ ਹੋਏ ਗੁਰਭਜਨ ਸਿੰਘ ਗਿੱਲ।

ਲੁਧਿਆਣਾ: ਪਰਵਾਸੀ ਭਾਰਤੀਆਂ ਵੱਲੋਂ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਪ੍ਰੋ. ਗਿੱਲ ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਉਹ ਆਪੋ ਆਪਣੇ ਜੱਦੀ ਪਿੰਡਾਂ ਵਿੱਚ ਆਪਣੇ ਪੁਰਖਿਆਂ ਦੀ ਯਾਦ ਵਿੱਚ ਜਾਂ ਦੇਸ਼ ਭਗਤਾਂ ਦੇ ਨਾਮ ’ਤੇ ਲਾਇਬ੍ਰੇਰੀਆਂ ਸਥਾਪਿਤ ਕਰਨ। ਅਮਰੀਕਾ ਤੋਂ ਆਏ ਕਾਰੋਬਾਰੀ ਸੁਰਜੀਤ ਸਿੰਘ ਬਸਰਾ (ਬਸਰਾਵਾਂ), ਸਾਨਫਰਾਂਸਿਸਕੋ ਤੋਂ ਆਏ ਸੁਖਦੇਵ ਸਿੰਘ ਗਰੇਵਾਲ (ਆਂਡਲੂ), ਟੋਰਾਂਟੋ ਤੋਂ ਆਏ ਜਗਪਾਲ ਸਿੰਘ ਪਾਲੀ ਢਿੱਲੋਂ (ਘੁੰਗਰਾਣਾ) ਤੇ ਸਰੀ ਤੋਂ ਆਏ ਕੁਲਦੀਪ ਸਿੰਘ ਗਿੱਲ (ਮਕਸੂਦੜਾ) ਨੇ ਪ੍ਰੋ. ਗਿੱਲ ਨਾਲ ਵਿਸ਼ੇਸ਼ ਮਿਲਣੀ ਕੀਤੀ। ਇਸ ਮੌਕੇ ਉਕਤ ਪਰਵਾਸੀ ਪੰਜਾਬੀਆਂ ਨੇ ਆਪਣੇ ਪਿੰਡਾਂ ’ਚ ਇਹ ਕਾਰਜ ਕਰਨ ਦੀ ਹਾਮੀ ਭਰੀ। ਇਸ ਮੌਕੇ ਪਰਵਾਸੀ ਪੰਜਾਬੀਆਂ ਨੂੰ ਪ੍ਰੋ. ਗਿੱਲ ਨੇ ਆਪਣੀ ਗ਼ਜ਼ਲ ਪੁਸਤਕ ‘ਰਾਵੀ’ ਭੇਂਟ ਕਰਕੇ ਸਨਮਾਨਿਤ ਕੀਤਾ। -ਖੇਤਰੀ ਪ੍ਰਤੀਨਿਧ

Advertisement

Advertisement
Advertisement