ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਕਮਿਸ਼ਨ ਨੂੰ ਵੋਟਾਂ ਵਾਲੇ ਦਿਨ ਪ੍ਰੈੱਸ ਮਿਲਣੀਆਂ ਕਰਨ ਦੀ ਅਪੀਲ

08:02 AM May 12, 2024 IST

ਨਵੀਂ ਦਿੱਲੀ, 11 ਮਈ
ਵੱਖ-ਵੱਖ ਮੀਡੀਆ ਐਸੋਸੀਏਸ਼ਨਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਮੌਜੂਦਾ ਲੋਕ ਸਭਾ ਚੋਣਾਂ ਦੇ ਹਰੇਕ ਗੇੜ ਦੀਆਂ ਵੋਟਾਂ ਤੋਂ ਬਾਅਦ ਪ੍ਰੈੱਸ ਮਿਲਣੀ ਕਰੇ। ਮੀਡੀਆ ਐਸੋਸੀਏਸ਼ਨਾਂ ‘ਪ੍ਰੈੱਸ ਕਲੱਬ ਆਫ਼ ਇੰਡੀਆ’, ‘ਇੰਡੀਅਨ ਵਿਮੈਨ ਪ੍ਰੈੱਸ ਕੌਰਪਸ, ਪ੍ਰੈੱਸ ਐਸੋਸੀਏਸ਼ਨ, ਫੌਰਨ ਕੌਰਸਪੌਂਡੈਂਟ ਕਲੱਬ ਅਤੇ ਦਿੱਲੀ ਯੂਨੀਅਨ ਆਫ਼ ਜਰਨਲਿਸਟਸ ਨੇ ਚੋਣ ਅਥਾਰਿਟੀ ਨੂੰ ਵੋਟਾਂ ਤੋਂ ਅਗਲੇ ਦਿਨ ਚੋਣਾਂ ਸਬੰਧੀ ਸੰਪੂਰਨ ਅੰਕੜੇ ਜਾਰੀ ਕਰਨ ਦੀ ਅਪੀਲ ਵੀ ਕੀਤੀ ਹੈ, ਜਿਸ ਵਿੱਚ ਹਰੇਕ ਗੇੜ ਵਿੱਚ ਪਈਆਂ ਵੋਟਾਂ ਦੀ ਗਿਣਤੀ ਅਤੇ ਵੋਟ ਫੀਸਦ ਬਾਰੇ ਜਾਣਕਾਰੀ ਸ਼ਾਮਲ ਹੋਵੇ। ਮੀਡੀਆ ਐਸੋਸੀਏਸ਼ਨਾਂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ, ‘‘ਇਸ ਗੱਲ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਜੇਕਰ ਪੱਤਰਕਾਰਾਂ ਦੇ ਮਨ ਵਿੱਚ ਸ਼ੰਕੇ ਹੋਣ ਤਾਂ ਉਹ ਪ੍ਰੈੱਸ ਮਿਲਣੀਆਂ ਦੌਰਾਨ ਉਨ੍ਹਾਂ ਨੂੰ ਦੂਰ ਕਰਨ। ਇਸ ਨਾਲ ਉਨ੍ਹਾਂ ਨੂੰ ਆਪਣੇ ਪਾਠਕਾਂ ਵਾਸਤੇ ਗਲਤੀ ਮੁਕਤ ਕਾਪੀ ਲਿਖਣ ਵਿੱਚ ਮਦਦ ਮਿਲਦੀ ਹੈ।’’ -ਪੀਟੀਆਈ

Advertisement

Advertisement
Advertisement