ਦੁਕਾਨਾਂ ਅੱਗੇ ਰੇਹੜੀ-ਫੜੀ ਨਾ ਲਾਉਣ ਦੀ ਅਪੀਲ
06:32 AM Nov 27, 2024 IST
ਪੱਤਰ ਪ੍ਰੇਰਕ
ਖਰੜ, 26 ਨਵੰਬਰ
ਵਪਾਰ ਮੰਡਲ ਖਰੜ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਨਾ ਕੋਈ ਰੇਹੜੀ ਲਗਾਉਣ ਅਤੇ ਨਾ ਹੀ ਫੜੀ ਲਗਾਉਣ ਅਤੇ ਜੇ ਕੋਈ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਰੇਹੜੀ ਫੜੀ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸ ਨੂੰ ਹਟਾ ਦੇਣ। ਉਨ੍ਹਾਂ ਕਿਹਾ ਹੈ ਕਿ ਕੁਝ ਦੁਕਾਨਦਾਰ ਪੈਸੇ ਦੇ ਲਾਲਚ ਵਿੱਚ ਆਪਣੀਆਂ ਦੁਕਾਨਾਂ ਦਾ ਫਰੰਟ ਕੁਝ ਅਜਿਹੇ ਲੋਕਾਂ ਨੂੰ ਦੇ ਦਿੰਦੇ ਹਨ ਜੋ ਭਵਿੱਖ ਵਿੱਚ ਮੁਸ਼ਕਲਾਂ ਖੜ੍ਹੀਆਂ ਕਰਨਗੇ।
Advertisement
Advertisement