For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ ਹਵਾਈ ਅੱਡੇ ’ਤੇ ਕਾਰਗੋ ਸੇਵਾਵਾਂ ਬਹਾਲ ਕਰਨ ਲਈ ਕਾਰਵਾਈ ਦੀ ਅਪੀਲ

09:16 AM Sep 04, 2024 IST
ਅੰਮ੍ਰਿਤਸਰ ਹਵਾਈ ਅੱਡੇ ’ਤੇ ਕਾਰਗੋ ਸੇਵਾਵਾਂ ਬਹਾਲ ਕਰਨ ਲਈ ਕਾਰਵਾਈ  ਦੀ ਅਪੀਲ
ਅੰਮ੍ਰਿਤਸਰ ਹਵਾਈ ਅੱਡੇ ਦੀ ਬਾਹਰੀ ਝਲਕ।
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 3 ਸਤੰਬਰ
ਅੰਮ੍ਰਿਤਸਰ ਵਿਕਾਸ ਮੰਚ ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਐੱਮ ਸੁਰੇਸ਼ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਕਾਰਗੋ ਸੇਵਾਵਾਂ ਨੂੰ ਮੁੜ ਬਹਾਲ ਕਰਵਾਉਣ ਅਤੇ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਹੱਲ ਕਰਾਉਣ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ।
ਮੰਚ ਦੇ ਸਰਪ੍ਰਸਤ ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਰਾੜ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਤੇ ਯੋਗੇਸ਼ ਕਾਮਰਾ (ਕਨਵੀਨਰ ਇੰਡੀਆ) ਨੇ ਪੱਤਰ ਲਿਖ ਕੇ ਕਾਰਗੋ ਟਰਮੀਨਲ ’ਚ ਖਰਾਬ ਐਕਸ-ਰੇਅ ਮਸ਼ੀਨ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ ਹੈ ਤਾਂ ਜੋ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਤੋਂ ਯੂਕੇ ਅਤੇ ਯੂਰਪ ਲਈ ਕਾਰਗੋ ਸੇਵਾਵਾਂ ਦੀ ਦੁਬਾਰਾ ਸ਼ੁਰੂਆਤ ਹੋ ਸਕੇ। ਇਸ ਸਾਲ ਦੇ ਸ਼ੁਰੂ ਵਿੱਚ, ਅੰਮ੍ਰਿਤਸਰ ਹਵਾਈ ਅੱਡੇ ਨੂੰ ਯੂਕੇ ਅਤੇ ਯੂਰਪ ਲਈ ਕਾਰਗੋ ਨਿਰਯਾਤ ਕਰਨ ਲਈ ਆਰਏ-3 ਲਾਇਸੈਂਸ ਦਿੱਤਾ ਗਿਆ ਸੀ, ਜਿਸ ਨਾਲ ਹਵਾਈ ਅੱਡੇ ਤੋਂ ਕਾਰਗੋ ਜਾਣ ਦੀ ਮਾਤਰਾ 380 ਟਨ ਪ੍ਰਤੀ ਮਹੀਨਾ ਹੋ ਗਈ ਸੀ। ਉਨ੍ਹਾਂ ਕਿਹਾ ਕਿ ਯੂਕੇ ਦੀ ਆਡਿਟ ਟੀਮ ਵੱਲੋਂ ਤਾਜ਼ਾ ਨਿਰੀਖਣ ਵਿੱਚ ਇੱਕ ਖਰਾਬ ਐਕਸ-ਰੇਅ ਮਸ਼ੀਨ ਅਤੇ ਮਸ਼ੀਨ ਚਲਾਉਣ ਲਈ ਸਟਾਫ ਵੀ ਪੂਰਾ ਨਾ ਹੋਣ ਕਾਰਨ, ਆਰਏ-3 ਲਾਇਸੈਂਸ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਕਾਰਨ ਕਾਰਗੋ ਜਾਣ ਦੀ ਮਾਤਰਾ ਸਿਰਫ ਇੱਕ ਚੌਥਾਈ ਰਹਿ ਗਈ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰੰਗਾਬਾਦ ਹਵਾਈ ਅੱਡੇ ਤੋਂ ਐਕਸ-ਰੇਅ ਮਸ਼ੀਨ ਬਦਲਣ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ ਪਰ ਇਸ ਮੁੱਦੇ ਨੂੰ ਹੱਲ ਕਰਨ ਲਈ ਦੋ ਮਹੀਨਿਆਂ ਤੋਂ ਵੱਧ ਸਮੇਂ ਵਿੱਚ ਕੋਈ ਠੋਸ ਕਾਰਵਾਈ ਨਹੀਂ ਹੋਈ। ਗੁਮਟਾਲਾ ਨੇ ਕਿਹਾ, ‘ਐਕਸ-ਰੇਅ ਮਸ਼ੀਨ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਦੇਰੀ ਨਾ ਸਿਰਫ਼ ਅੰਮ੍ਰਿਤਸਰ ਹਵਾਈ ਅੱਡੇ ਦੇ ਵਿਕਾਸ ਵਿੱਚ ਰੁਕਾਵਟ ਪਾ ਰਹੀ ਹੈ, ਸਗੋਂ ਏਅਰਲਾਈਨਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ, ਜੋ ਉਡਾਣਾਂ ਦੇ ਸੰਚਾਲਨ ਘਾਟੇ ਨੂੰ ਪੂਰਾ ਕਰਨ ਲਈ ਕਾਰਗੋ ਲੈ ਕੇ ਜਾਣ ‘ਤੇ ਨਿਰਭਰ ਕਰਦੀਆਂ ਹਨ।

Advertisement
Advertisement
Author Image

Advertisement