ਅਮਰੀਕਾ ਦੀ ਕੋਈ ਵੀ ਦਖਲਅੰਦਾਜ਼ੀ ਖੇਤਰ ਵਿੱਚ ਇੱਕ ਸੰਪੂਰਨ ਯੁੱਧ ਛੇੜ ਸਕਦੀ ਹੈ: ਇਰਾਨ
03:19 PM Jun 18, 2025 IST
ਦੁਬਈ, 18 ਜੂਨ
Advertisement
ਇਰਾਨ ਦੇ ਵਿਦੇਸ਼ ਮੰਤਰਾਲਾ ਦੇ ਇੱਕ ਬੁਲਾਰੇ ਨੇ ਬੁੱਧਵਾਰ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਨਿਸ਼ਾਨਾ ਬਣਾ ਕੇ ਚੱਲ ਰਹੇ ਇਜ਼ਰਾਈਲੀ ਹਮਲਿਆਂ ਵਿੱਚ ਅਮਰੀਕੀ ਦਖਲਅੰਦਾਜ਼ੀ ਇੱਕ ਸੰਪੂਰਨ ਯੁੱਧ ਨੂੰ ਜਨਮ ਦੇਵੇਗੀ। ਇਸਮਾਈਲ ਬਾਘਾਈ ਨੇ ਅਲ ਜਜ਼ੀਰਾ ਇੰਗਲਿਸ਼ ’ਤੇ ਲਾਈਵ ਇੱਕ ਇੰਟਰਵਿਊ ਵਿੱਚ ਇਹ ਟਿੱਪਣੀਆਂ ਕੀਤੀਆਂ।
ਬਾਘਾਈ ਨੇ ਕਿਹਾ, ‘‘ਕੋਈ ਵੀ ਅਮਰੀਕੀ ਦਖਲਅੰਦਾਜ਼ੀ ਖੇਤਰ ਵਿੱਚ ਇੱਕ ਸੰਪੂਰਨ ਯੁੱਧ ਦਾ ਨੁਸਖਾ ਹੋਵੇਗੀ।’’ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁਰੂ ਵਿੱਚ ਇਰਾਨ ’ਤੇ ਇਜ਼ਰਾਈਲ ਦੇ ਹਮਲਿਆਂ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ, ਪਰ ਉਨ੍ਹਾਂ ਨੇ ਅਮਰੀਕਾ ਦੀ ਵੱਡੀ ਸ਼ਮੂਲੀਅਤ ਦਾ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਉਹ ਜੰਗਬੰਦੀ ਨਾਲੋਂ ਕੁੱਝ ਬਹੁਤ ਵੱਡਾ ਚਾਹੁੰਦੇ ਹਨ। ਅਮਰੀਕਾ ਨੇ ਖੇਤਰ ਵਿੱਚ ਹੋਰ ਜੰਗੀ ਜਹਾਜ਼ ਵੀ ਭੇਜੇ ਹਨ। ਹਜ਼ਾਰਾਂ ਇਜ਼ਰਾਈਲੀ ਵਿਦੇਸ਼ਾਂ ਵਿੱਚ ਫਸੇ ਹੋਏ ਹਨ। ਇਸ ਟਕਰਾਅ ਨੇ ਪੂਰੇ ਖੇਤਰ ਵਿੱਚ ਉਡਾਣ ਦੇ ਪੈਟਰਨ ਨੂੰ ਵਿਗਾੜ ਦਿੱਤਾ ਹੈ। -ਏਪੀ
Advertisement
Advertisement