ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਨੁਸ਼ਕਾ ਨੇ ਲੰਡਨ ਵਿੱਚ ਕ੍ਰਿਸ਼ਨਾ ਦਾਸ ਦਾ ਕੀਰਤਨ ਸੁਣਿਆ

08:05 AM Jul 15, 2024 IST

ਲੰਡਨ: ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇੱਥੇ ਯੂਨੀਅਨ ਚੈਪਲ ਵਿੱਚ ਕ੍ਰਿਸ਼ਨਾ ਦਾਸ ਦੇ ਕੀਰਤਨ ਵਿੱਚ ਸ਼ਿਰਕਤ ਕੀਤੀ। ਅਨੁਸ਼ਕਾ ਨੇ ਇੰਸਟਾਗ੍ਰਾਮ ’ਤੇ ਕੀਰਤਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕ੍ਰਿਸ਼ਨਾ ਦਾਸ ਨੂੰ ਟੈਗ ਕੀਤਾ। ਗ਼ੌਰਤਲਬ ਹੈ ਕਿ ਕ੍ਰਿਸ਼ਨਾ ਦਾਸ ਅਮਰੀਕੀ ਗਾਇਕ ਹੈ ਜੋ ਹਿੰਦੂ ਭਗਤੀ ਸੰਗੀਤ ਤੇ ਕੀਰਤਨ ਲਈ ਮਸ਼ਹੂਰ ਹੈ। 2013 ਵਿੱਚ ਉਸ ਨੇ ਗਰੈਮੀ ਐਵਾਰਡਜ਼ ਵਿੱਚ ਪੇਸ਼ਕਾਰੀ ਦਿੱਤੀ ਸੀ। ਉਸ ਵੇਲੇ ਉਸ ਦੀ ਐਲਬਮ ‘ਲਾਈਵ ਆਨੰਦ’ ‘ਬੈਸਟ ਨਿਊ ਏਜ ਐਲਬਮ’ ਲਈ ਨਾਮਜ਼ਦ ਹੋਈ ਸੀ। ਦੋ ਕੁ ਦਿਨ ਪਹਿਲਾਂ ਅਨੁਸ਼ਕਾ ਨੇ ਟੀ-20 ਵਿਸ਼ਵ ਕੱਪ ਜਿੱਤ ਲਈ ਇੰਸਟਾਗ੍ਰਾਮ ’ਤੇ ਭਾਰਤੀ ਕ੍ਰਿਕਟ ਟੀਮ ਦੀ ਸ਼ਲਾਘਾ ਕੀਤੀ ਸੀ। ਇੱਕ ਹੋਰ ਪੋਸਟ ਵਿੱਚ ਅਨੁਸ਼ਕਾ ਨੇ ਆਪਣੇ ਪਤੀ ਵਿਰਾਟ ਕੋਹਲੀ ਦੀ ਜੇਤੂ ਟਰਾਫੀ ਨਾਲ ਤਸਵੀਰ ਸਾਂਝੀ ਕੀਤੀ ਸੀ। ਅਦਾਕਾਰਾ ਨੇ ਤਸਵੀਰ ਹੇਠਾਂ ਲਿਖਿਆ, ‘‘ਮੈਨੂੰ ਇਸ ਵਿਅਕਤੀ (ਵਿਰਾਟ ਕੋਹਲੀ) ਨਾਲ ਪਿਆਰ ਹੈ। ਮੈਨੂੰ ਤੁਹਾਡੇ ’ਤੇ ਮਾਣ ਹੈ। ਆਓ ਹੁਣ ਇਸ ਦਾ ਜਸ਼ਨ ਮਨਾਈਏ।’’ ਜ਼ਿਕਰਯੋਗ ਹੈ ਕਿ 11 ਦਸੰਬਰ 2017 ਨੂੰ ਇਟਲੀ ਵਿੱਚ ਵਿਰਾਟ ਤੇ ਅਨੁਸ਼ਕਾ ਵਿਆਹ ਦੇ ਬੰਧਨ ਵਿੱਚ ਬੱਝੇ ਸਨ ਅਤੇ 11 ਜਨਵਰੀ 2021 ਨੂੰ ਉਨ੍ਹਾਂ ਦੇ ਘਰ ਧੀ ‘ਵਾਮਿਕਾ’ ਅਤੇ ਇਸ ਸਾਲ ਫਰਵਰੀ ਵਿੱਚ ਪੁੱਤ ‘ਅਕਾਏ’ ਨੇ ਜਨਮ ਲਿਆ ਸੀ। -ਏਐੱਨਆਈ

Advertisement

Advertisement