ਅਨੁਰਾਧਾ ਮਿਸ ਅਤੇ ਅਖਿਲ ਮਿਸਟਰ ਫੇਅਰਵੈੱਲ ਚੁਣੇ
ਪੱਤਰ ਪ੍ਰੇਰਕ
ਯਮੁਨਾਨਗਰ, 6 ਜੂਨ
ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੇ ਬੀਐੱਡ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਵੱਲੋਂ ਦੂਜੇ ਸਾਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਅਤੇ ਕਾਲਜ ਦੀ ਡੀਨ ਡਾ. ਕਮਲਪ੍ਰੀਤ ਕੌਰ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਸਿੱਖਿਆ ਵਿਭਾਗ ਦੇ ਚੇਅਰਮੈਨ ਡਾ. ਜਗਤ ਸਿੰਘ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿੱਚ ਵਿਦਿਆਰਥੀਆਂ ਵੱਲੋਂ ਪੇਸ਼ ਪੇਸ਼ਕਾਰੀਆਂ ਦੇ ਆਧਾਰ ‘ਤੇ ਮਿਸ ਫੇਅਰਵੈਲ, ਮਿਸਟਰ ਫੇਅਰਵੈਲ, ਟੇਲੈਂਟਡ ਅਤੇ ਕ੍ਰਿਏਟਿਵ, ਮੋਸਟ ਬਿਊਟੀਫੁੱਲ ਅਤੇ ਪ੍ਰਫੈਕਸ਼ਨਿਸਟ ਦੇ ਖਿਤਾਬ ਦਿੱਤੇ ਗਏ । ਇਸ ਦੌਰਾਨ ਅਨੁਰਾਧਾ ਨੇ ਮਿਸ ਫੇਅਰਵੈਲ ਅਤੇ ਅਖਿਲ ਸ਼ਰਮਾ ਨੇ ਮਿਸਟਰ ਫੇਅਰਵੈਲ ਦੇ ਖਿਤਾਬ ‘ਤੇ ਕਬਜ਼ਾ ਕੀਤਾ। ਪਿੰਕੀ ਕੁਮਾਰੀ ਨੂੰ ਪ੍ਰਤਿਭਾਸ਼ਾਲੀ ਅਤੇ ਰਚਨਾਤਮਕ ਵਿਦਿਆਰਥੀ ਦਾ ਖਿਤਾਬ ਦਿੱਤਾ ਗਿਆ, ਰਿਚਾ ਕੰਵਰ ਨੂੰ ਮੋਸਟ ਬਿਊਟੀਫੁੱਲ ਸਟੂਡੈਂਟ ਲਈ ਚੁਣਿਆ ਗਿਆ, ਬਲਰਾਮ ਨੂੰ ਪ੍ਰਫੈਕਸ਼ਨਿਸਟ ਵਿਦਿਆਰਥੀ ਦਾ ਖਿਤਾਬ ਦਿੱਤਾ ਗਿਆ । ਪ੍ਰੋ. ਪ੍ਰਦੀਪ ਕੁਮਾਰ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ।
ਪ੍ਰੋ. ਡਾ. ਸੰਗੀਤਾ ਰਾਣੀ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਪ੍ਰੋ. ਕਵਿਤਾ ਦੇਵੀ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੀ ਸਮਾਪਤੀ ਕਰਦਿਆਂ ਪ੍ਰੋ. ਰਾਜੂ ਨੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ ਨੂੰ ਯਾਦਗਾਰੀ ਅਤੇ ਸਫਲ ਬਣਾਉਣ ਲਈ ਧੰਨਵਾਦ ਕੀਤਾ।
ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਦਾਰ ਰਣਦੀਪ ਸਿੰਘ ਜੌਹਰ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ।