For the best experience, open
https://m.punjabitribuneonline.com
on your mobile browser.
Advertisement

ਸਲਮਾਨ ਖ਼ਾਨ ਦੇ ਘਰ ’ਤੇ ਗੋਲੀਬਾਰੀ ਦੇ ਮੁਲਜ਼ਮ ਅਨੁਜ ਨੇ ਪੁਲੀਸ ਹਿਰਾਸਤ ’ਚ ਖੁ਼ਦਕੁਸ਼ੀ ਦੀ ਕੋਸ਼ਿਸ਼ ਕੀਤੀ, ਹਸਪਤਾਲ ’ਚ ਮੌਤ

03:10 PM May 01, 2024 IST
ਸਲਮਾਨ ਖ਼ਾਨ ਦੇ ਘਰ ’ਤੇ ਗੋਲੀਬਾਰੀ ਦੇ ਮੁਲਜ਼ਮ ਅਨੁਜ ਨੇ ਪੁਲੀਸ ਹਿਰਾਸਤ ’ਚ ਖੁ਼ਦਕੁਸ਼ੀ ਦੀ ਕੋਸ਼ਿਸ਼ ਕੀਤੀ  ਹਸਪਤਾਲ ’ਚ ਮੌਤ
Advertisement

ਮੁੰਬਈ, 1 ਮਈ
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਮੁਲਜ਼ਮ ਨੇ ਅੱਜ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਦੀ ਹਿਰਾਸਤ ’ਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਅਨੁਜ ਥਾਪਨ (23) ਨੇ ਹਿਰਾਸਤ ਦੇ ਪਖਾਨੇ ਅੰਦਰ ਬੈੱਡਸ਼ੀਟ ਨਾਲ ਫਾਹਾ ਲੈ ਲਿਆ। ਉਸ ਨੂੰ ਸਰਕਾਰੀ ਜੀਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਥਾਪਨ ਨੂੰ ਪੰਜਾਬ ਤੋਂ ਸੋਨੂੰ ਕੁਮਾਰ ਬਿਸ਼ਨੋਈ ਦੇ ਨਾਲ ਸ਼ੂਟਰ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਕਥਿਤ ਤੌਰ 'ਤੇ ਹਥਿਆਰ ਸਪਲਾਈ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

Advertisement

Advertisement
Author Image

Advertisement
Advertisement
×