ਭਾਰਤੀ ਹਵਾਈ ਸੈਨਾ ਵੱਲੋਂ ਮਿੱਗ 21 ਦੀ ਇਕ ਹੋਰ ਸਕੁਐਡਰਨ ਸੇਵਾ ਮੁਕਤ
07:13 AM Nov 01, 2023 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 31 ਅਕਤੂਬਰ
ਭਾਰਤੀ ਹਵਾਈ ਸੈਨਾ ਨੇ ਸੋਵੀਅਤ ਮੂਲ ਦੇ ਮਿੱਗ 21 ਲੜਾਕੂ ਜਹਾਜ਼ਾਂ ਦੀ ਇਕ ਹੋਰ ਸਕੁਐਡਰਨ ਨੂੰ ਆਪਣੀ ਫਲੀਟ ’ਚੋਂ ਸੇਵਾ ਮੁਕਤ ਕਰ ਦਿੱਤਾ ਹੈ। ਰੱਖਿਆ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਰਾਜਸਥਾਨ ਦੇ ਬਾੜਮੇਰ ਨੇੜੇ ਉੱਤਰਲਾਈ ਅਧਾਰਤਿ ਭਾਰਤੀ ਹਵਾਈ ਸੈਨਾ ਦੀ ਚੌਥੀ ਸਕੁਐਡਰਨ ਨੂੰ ਮਿੱਗ 21 ਸਕੁਐਡਰਨ ਦੀ ਥਾਂ ਹੁਣ ਸੁਖੋਈ 30-ਐੱਮਕੇਆਈ ਸਕੁਐਡਰਨ ਮਿਲ ਜਾਵੇਗੀ। ਭਾਰਤੀ ਹਵਾਈ ਸੈਨਾ ਅਜੇ ਵੀ ਮਿੱਗ 21 ਦੀਆਂ ਦੋ ਸਕੁਐਡਰਨਾਂ ਚਲਾ ਰਹੀ ਹੈ, ਜਿਨ੍ਹਾਂ ਨੂੰ ਅਗਲੇ ਸਾਲ ਫਲੀਟ ’ਚੋਂ ਲਾਂਭੇ ਕੀਤੇ ਜਾਣ ਦੀ ਤਜਵੀਜ਼ ਹੈ। ਮਿੱਗ-21 ਨੇ ਸੋਮਵਾਰ ਨੂੰ ਇਕ ਆਖਰੀ ਵਾਰ ਉੱਤਰਲਾਈ ਤੋਂ ਉਡਾਣ ਭਰੀ ਸੀ। ਨੰਬਰ 4 ਸਕੁਐਡਰਨ, ਜਿਸ ਨੂੰ ‘ਓਰੀਅਲਜ਼’ ਵਜੋਂ ਜਾਣਿਆ ਜਾਂਦਾ ਹੈ, 1966 ਤੋਂ ਇਥੇ ਮਿੱਗ 21 ਦੇ ਵੱਖ ਵੱਖ ਵੇਰੀਐਂਟਸ ਨੂੰ ਅਪਰੇਟ ਕਰ ਰਹੀ ਹੈ।
Advertisement
Advertisement
Advertisement