ਕੋਟਾ ’ਚ ਇਕ ਹੋਰ ਨੀਟ ਪ੍ਰੀਖਿਆਰਥੀ ਵੱਲੋਂ ਖੁਦਕੁਸ਼ੀ
ਕੋਟਾ, 26 ਅਪਰੈਲ
ਦਿੱਲੀ ਦੇ ਤੁਗਲਕਾਬਾਦ ਵਿਚ ਰਣਜੀਤ ਸ਼ਰਮਾ ਇਕ ਹਸਪਤਾਲ ਦੇ ਮੁਰਦਾਘਰ ਦੇ ਬਾਹਰ ਫੁੱਟ-ਫੁੱਟ ਕੇ ਰੋਇਆ, ਜਦੋਂ ਉਹ ਆਪਣੇ ਪੁੱਤਰ ਦੀ ਲਾਸ਼ ਲੈਣ ਦੀ ਉਡੀਕ ਕਰ ਰਿਹਾ ਸੀ। ਰਣਜੀਤ ਅਤੇ ਉਸਦੀ ਪਤਨੀ ਕੁਝ ਦਿਨ ਪਹਿਲਾਂ ਹੀ ਆਪਣੇ ਨੀਟ-ਉਮੀਦਵਾਰ ਪੁੱਤਰ ਨੂੰ ਘਰ ਵਾਪਸ ਲੈ ਜਾਣ ਲਈ ਸ਼ਹਿਰ ਵਿਚ ਆਏ ਸਨ, ਪਰ ਉਸਨੇ ਇਨਕਾਰ ਕਰ ਦਿੱਤਾ ਸੀ। ਮਾਪਿਆਂ ਦੇ ਅਨੁਸਾਰ ਰੋਸ਼ਨ ਸ਼ਰਮਾ (23) ਨੇ 4 ਮਈ ਦੀ ਨੀਟ-ਯੂਜੀ ਪ੍ਰੀਖਿਆ ਤੋਂ ਕੁਝ ਹਫ਼ਤੇ ਪਹਿਲਾਂ ਅਚਾਨਕ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਇਸ ਸਾਲ ਪ੍ਰੀਖਿਆ ਨਹੀਂ ਦੇਵੇਗਾ। ਦਿੱਲੀ ਲਈ ਰਵਾਨਾ ਹੋਣ ਤੋਂ ਸਿਰਫ਼ ਤਿੰਨ ਦਿਨ ਬਾਅਦ ਉਨ੍ਹਾਂ ਦੇ ਪੁੱਤਰ ਦੀ ਲਾਸ਼ ਵੀਰਵਾਰ ਸਵੇਰੇ ਇੱਥੇ ਇਕ ਰੇਲਵੇ ਟਰੈਕ ਨੇੜੇ ਝਾੜੀਆਂ ਤੋਂ ਮਿਲੀ, ਜਿਸ ਤੋਂ ਬਾਅਦ ਪਤਾ ਚੱਲਿਆ ਕਿ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ।
ਭਰੇ ਮਨ ਨਾਲ ਰਣਜੀਤ ਸ਼ਰਮਾ ਨੇ ਕਿਹਾ ਕਿ ਉਸ ਦਾ ਪੁੱਤਰ ਪਿਛਲੇ ਤਿੰਨ ਸਾਲਾਂ ਤੋਂ ਨੀਟ ਦੀ ਤਿਆਰੀ ਕਰ ਰਿਹਾ ਸੀ ਅਤੇ ਹਾਲ ਹੀ ਵਿਚ ਉਸ ਨੇ ਆਪਣੀ ਭੈਣ ਨੂੰ ਦੱਸਿਆ ਸੀ ਕਿ ਉਸ ਨੂੰ ਮੈਡੀਕਲ ਦਾਖਲਾ ਪ੍ਰੀਖਿਆ ਲਈ ਪੂਰੀ ਤਰ੍ਹਾਂ ਤਿਆਰ ਹੋਣ ਲਈ ਇਕ ਹੋਰ ਸਾਲ ਦੀ ਲੋੜ ਹੈ। ਉਨ੍ਹਾਂ ਕਿਹਾ ਕਿ, ‘‘ਸਾਡਾ ਪੁੱਤਰ ਪੜ੍ਹਾਈ ਵਿਚ ਹੁਸ਼ਿਆਰ ਸੀ, ਕੋਚਿੰਗ ਇੰਸਟੀਚਿਊਟ ਵਿਚ ਨਿਯਮਤ ਟੈਸਟਾਂ ਵਿਚ 550-600 ਅੰਕ ਪ੍ਰਾਪਤ ਕਰਦਾ ਸੀ। ਜ਼ਿਕਰਯੋਗ ਹੈ ਕਿ ਜਨਵਰੀ ਤੋਂ ਬਾਅਦ ਇਸ ਸ਼ਹਿਰ ਵਿਚ ਸ਼ੱਕੀ ਵਿਦਿਆਰਥੀ ਖੁਦਕੁਸ਼ੀ ਦਾ 12ਵਾਂ ਮਾਮਲਾ ਹੈ। ਪਿਛਲੇ ਸਾਲ ਦਿੱਲੀ ਵਿਚ 17 ਵਿਦਿਆਰਥੀ ਖੁਦਕੁਸ਼ੀ ਕਰ ਗਏ ਸਨ।
ਰਣਜੀਤ ਸ਼ਰਮਾ ਨੇ ਦੱਸਿਆ ਕਿ ਉਹ 22 ਅਪਰੈਲ ਨੂੰ ਆਪਣੇ ਪੁੱਤਰ ਨੂੰ ਘਰ ਵਾਪਸ ਲੈਣ ਲਈ ਕੋਟਾ ਆਏ ਸਨ, ਪਰ ਰੋਸ਼ਨ ਹੋਸਟਲ ਵਿਚ ਨਹੀਂ ਮਿਲਿਆ। ਉਸ ਨੇ ਫ਼ੋਨ ’ਤੇ ਸੰਪਰਕ ਕਰਨ ਦੌਰਾਨ ਕਿਹਾ ਕਿ ਉਹ(ਰੋਸ਼ਨ) ਇਸ ਸਾਲ NEET ਦੀ ਪ੍ਰੀਖਿਆ ਨਹੀਂ ਦੇਵੇਗਾ ਅਤੇ ਨਾ ਹੀ ਘਰ ਵਾਪਸ ਆਵੇਗਾ।’’ ਜਿਸ ਤੋਂ ਬਾਅਦ ਉਹ ਆਪਣਾ ਸਮਾਨ ਲੈ ਕੇ ਘਰ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਰੋਸ਼ਨ ਨੇ ਆਪਣੀ ਭੈਣ ਨਾਲ ਫ਼ੋਨ ’ਤੇ ਇਹ ਵੀ ਸਾਂਝਾ ਕੀਤਾ ਸੀ ਕਿ ਉਹ NEET ਦੀ ਤਿਆਰੀ ਲਈ ਇਕ ਸਾਲ ਹੋਰ ਚਾਹੁੰਦਾ ਹੈ।
ਕੁਨਹੜੀ ਪੁਲੀਸ ਸਟੇਸ਼ਨ ਦੇ ਸਰਕਲ ਇੰਸਪੈਕਟਰ ਅਰਵਿੰਦ ਭਾਰਦਵਾਜ ਨੇ ਕਿਹਾ ਕਿ ਪੁਲੀਸ ਨੇ ਸ਼ੁੱਕਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਰੋਸ਼ਨ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਅਤੇ ਜਾਂਚ ਲਈ ਧਾਰਾ BNSS ਧਾਰਾ 194 (A) (ਖੁਦਕੁਸ਼ੀ ਦੀ ਜਾਂਚ) ਦੇ ਤਹਿਤ ਮਾਮਲਾ ਦਰਜ ਕੀਤਾ। -ਪੀਟੀਆਈ