For the best experience, open
https://m.punjabitribuneonline.com
on your mobile browser.
Advertisement

ਅਮਰੀਕਾ ’ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ

08:19 AM Apr 07, 2024 IST
ਅਮਰੀਕਾ ’ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ
Advertisement

ਨਿਊਯਾਰਕ, 6 ਅਪਰੈਲ
ਅਮਰੀਕਾ ਦੇ ਓਹਾਈਓ ਪ੍ਰਾਂਤ ’ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਭਾਰਤੀ ਕੌਂਸੁਲੇਟ ਜਨਰਲ ਨੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਾਲ ਹੁਣ ਤੱਕ ਛੇ ਭਾਰਤੀ ਵਿਦਿਆਰਥੀਆਂ ਦੀ ਅਮਰੀਕਾ ’ਚ ਮੌਤ ਹੋ ਚੁੱਕੀ ਹੈ। ਭਾਰਤੀਆਂ ’ਤੇ ਵਧ ਰਹੇ ਹਮਲਿਆਂ ਨਾਲ ਭਾਈਚਾਰੇ ’ਚ ਖ਼ੌਫ਼ ਦਾ ਮਾਹੌਲ ਹੈ। ਕੌਂਸੁਲੇਟ ਜਨਰਲ ਨੇ ਕਿਹਾ ਕਿ ਕਲੀਵਲੈਂਡ ’ਚ ਊਮਾ ਸੱਤਿਆ ਸਾਈ ਗੱਡੇ ਦੀ ਮੌਤ ਦਾ ਡੂੰਘਾ ਅਫ਼ਸੋਸ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਉਹ ਭਾਰਤ ’ਚ ਪਰਿਵਾਰ ਦੇ ਸੰਪਰਕ ’ਚ ਹਨ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਊਮਾ ਦੀ ਦੇਹ ਨੂੰ ਛੇਤੀ ਭਾਰਤ ਭਿਜਵਾਇਆ ਜਾਵੇਗਾ। ਪਿਛਲੇ ਮਹੀਨੇ ਕਲਾਸੀਕਲ ਡਾਂਸਰ ਅਮਰਨਾਥ ਘੋਸ਼ ਦੀ ਸੇਂਟ ਲੂਈ, ਮਿਸੂਰੀ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸੇ ਤਰ੍ਹਾਂ 5 ਫਰਵਰੀ ਨੂੰ ਇੰਡੀਆਨਾ ’ਚ ਸਮੀਰ ਕਾਮਥ ਦੀ ਲਾਸ਼ ਮਿਲੀ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×