ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਹਾਰ ਦੇ ਵੈਸ਼ਾਲੀ ਵਿੱਚ ਇੱਕ ਹੋਰ ਪੁਲ ਡਿੱਗਾ

07:53 AM Aug 12, 2024 IST

ਹਾਜੀਪੁਰ, 11 ਅਗਸਤ
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਰਾਘੋਪੁਰ ਬਲਾਕ ’ਚ ਇੱਕ ਹੋਰ ਛੋਟਾ ਪੁਲ ਢਹਿ ਗਿਆ ਹੈ। ਵੈਸ਼ਾਲੀ ਪ੍ਰਸ਼ਾਸਨ ਨੇ ਅੱਜ ਜਾਰੀ ਇੱਕ ਬਿਆਨ ’ਚ ਕਿਹਾ ਕਿ ਇਹ ਪੁਲ ਰਾਘੋਪੁਰ ਬਲਾਕ ਦੇ ਪਹਾੜਪੁਰ ਪਿੰਡ ’ਚ ਡਿੱਗਾ ਹੈ।
ਬਿਆਨ ’ਚ ਦੱਸਿਆ ਗਿਆ ਹੈ, ‘ਬੀਤੇ ਦਿਨ ਢਹਿਣ ਵਾਲਾ ਛੋਟਾ ਪੁਲ 20 ਸਾਲ ਪੁਰਾਣਾ ਸੀ ਅਤੇ ਇਸ ਨੂੰ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ। ਵਿਧਾਇਕ ਸਥਾਨਕ ਖੇਤਰ ਵਿਕਾਸ ਫੰਡ ਨਾਲ ਬਣਿਆ ਇਹ ਪੁਲ 2021 ’ਚ ਖੇਤਰ ’ਚ ਆਏ ਹੜ੍ਹਾਂ ਕਾਰਨ ਨੁਕਸਾਨਿਆ ਗਿਆ ਸੀ ਤੇ ਬੀਤੇ ਦਿਨ ਇਹ ਪੁਲ ਪੂਰੀ ਤਰ੍ਹਾਂ ਢਹਿ ਗਿਆ।’
ਬਿਆਨ ਅਨੁਸਾਰ ਪੁਲ ਢਹਿਣ ਦੀ ਇਸ ਘਟਨਾ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਪਿਛਲੇ ਦੋ ਮਹੀਨਿਆਂ ’ਚ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਕਈ ਛੋਟੇ ਪੁਲ ਢਹਿ ਗਏ ਹਨ। ਸੂਬਾ ਸਰਕਾਰ ਨੇ ਪੁਲਾਂ ਦੇ ਢਹਿਣ ਦੀਆਂ ਘਟਨਾਵਾਂ ਦੀ ਜਾਂਚ ਕਰਵਾ ਕੇ 15 ਇੰਜਨੀਅਰਾਂ ਨੂੰ ਹਾਲ ਹੀ ਵਿੱਚ ਮੁਅੱਤਲ ਕਰ ਦਿੱਤਾ ਸੀ। -ਪੀਟੀਆਈ

Advertisement

Advertisement
Advertisement