ਬਿਆਸ ਦਰਿਆ ’ਚੋਂ ਇੱਕ ਹੋਰ ਲੜਕੇ ਦੀ ਲਾਸ਼ ਬਰਾਮਦ; ਮ੍ਰਿਤਕਾਂ ਦੀ ਗਿਣਤੀ 3 ਹੋਈ
11:08 AM Apr 18, 2025 IST
ਕਪੂਰਥਲਾ, 18 ਅਪਰੈਲ
Advertisement
ਪੁਲੀਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬਿਆਸ ਦਰਿਆ ’ਚ ਲੜਕਿਆਂ ਦੇ ਇਕ ਸਮੂਹ ਨਾਲ ਨਹਾਉਂਦੇ ਸਮੇਂ ਡੁੱਬਣ ਵਾਲੇ ਇਕ ਲੜਕੇ ਦੀ ਲਾਸ਼ ਗੋਤਾਖੋਰਾਂ ਨੇ ਬਰਾਮਦ ਕਰ ਲਈ ਹੈ। ਲੜਕੇ ਦੀ ਪਛਾਣ ਵਿਸ਼ਾਲਦੀਪ ਵਜੋਂ ਹੋਈ ਹੈ।
ਉਸਦੀ ਲਾਸ਼ ਪਿੰਡ ਦੇ ਗੋਤਾਖੋਰਾਂ ਨੂੰ ਵੀਰਵਾਰ ਸ਼ਾਮ ਨੂੰ ਦਰਿਆ ਵਿੱਚ ਤੈਰਦੀ ਹੋਈ ਮਿਲੀ। ਇਸ ਦੇ ਨਾਲ ਹੀ 13 ਅਪਰੈਲ ਨੂੰ ਨਦੀ ਵਿੱਚ ਨਹਾਉਂਦੇ ਸਮੇਂ ਡੁੱਬਣ ਵਾਲੇ ਕੁੱਲ ਤਿੰਨ ਲੜਕਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦੋਂ ਕਿ ਇੱਕ ਹੋਰ ਲਾਪਤਾ ਲੜਕੇ ਦੀ ਭਾਲ ਜਾਰੀ ਹੈ। -ਪੀਟੀਆਈ
Advertisement
Advertisement