ਆਦਰਸ਼ ਸਕੂਲ ਰੌਣੀ ਵਿੱਚ ਸਾਲਾਨਾ ਪ੍ਰੋਗਰਾਮ
ਪੱਤਰ ਪ੍ਰੇਰਕ
ਪਾਇਲ, 16 ਨਵੰਬਰ
ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਰੌਣੀ ਵਿੱਚ ਬਾਲ ਦਿਵਸ ਨੂੰ ਸਮਰਪਿਤ ਸਾਲਾਨਾ ਰੰਗਾਰੰਗ ਪ੍ਰੋਗਰਾਮ ‘ਰੰਗ-ਤਰੰਗ’ ਪ੍ਰਿੰਸੀਪਲ ਅਗਮ ਬਜਾਜ ਦੀ ਅਗਵਾਈ ਹੇਠ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਐੱਸਡੀਐਮ ਪਾਇਲ ਪ੍ਰਦੀਪ ਸਿੰਘ ਬੈਂਸ ਵੱਲੋਂ ਦੀਪ ਰੁਸ਼ਨਾ ਕੇ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਦੇ ਇੰਗਲਿਸ਼ ਕੁਇਜ਼ ਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਵੱਖ ਵੱਖ ਸੂਬਿਆਂ ਦੇ ਪਰੰਪਰਿਕ ਪਹਿਰਾਵੇ ਪਾ ਕੇ ‘ਫੈਂਸੀ ਡ੍ਰੈੱਸ’ ਵੀ ਕਰਵਾਇਆ ਗਿਆ। ਇਸ ਤੋਂ ਬਿਨਾਂ ਹਰਿਆਣਵੀ ਤੇ ਪੰਜਾਬੀ ਡਾਂਸ, ਕੋਰੀਓਗ੍ਰਾਫੀ, ਗਿੱਧਾ, ਭੰਗੜਾ ਤੇ ਸੰਮੀ ਪੇਸ਼ ਕੀਤੇ ਗਏ। ਮੁੱਖ ਮਹਿਮਾਨ ਪ੍ਰਦੀਪ ਸਿੰਘ ਬੈਂਸ ਨੇ ਫਾਊਂਡੇਸ਼ਨ ਵੱਲੋਂ ਸੇਵਾ ਮੁਕਤ ਸਰਕਾਰੀ ਅਧਿਆਪਕਾਂ- ਮਹਿੰਦਰ ਕੌਰ, ਗੁਰਦੀਪ ਕੌਰ, ਗੁਰਮੇਲ ਕੌਰ ਤੇ ਜੰਗ ਸਿੰਘ ਫੈਜ਼ਗੜ੍ਹ ਨੂੰ ਸਨਮਾਨਿਤ ਕੀਤਾ। ਵੱਖ-ਵੱਖ ਮੁਕਾਬਲਿਆਂ ਵਿੱਚੋਂ ਆਏ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਹਰਪ੍ਰੀਤ ਸਿੰਘ ਰੌਣੀ, ਪ੍ਰਧਾਨ ਰਵਿੰਦਰ ਸਿੰਘ ਪੰਧੇਰ, ਮਾ. ਕੁਲਦੀਪ ਸਿੰਘ, ਚੇਅਰਮੈਨ ਹਰਜਿੰਦਰ ਸਿੰਘ, ਬੱਚਿਆਂ ਦੇ ਮਾਪੇ ਅਤੇ ਪਤਵੰਤੇ ਸੱਜਣ ਹਾਜ਼ਰ ਸਨ।