ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਸਾਲਾਨਾ ਸਮਾਗਮ ਸਮਾਪਤ
ਨਿੱਜੀ ਪੱਤਰ ਪ੍ਰੇਰਕ
ਲੁਧਿਆਣ, 20 ਨਵੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ 51ਵਾਂ ਸਾਲਾਨਾ ਕੇਂਦਰੀ ਸਮਾਗਮ ਅੱਜ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਲਾਮਬੰਦੀ ਦਾ ਸੰਕਲਪ ਲੈ ਕੇ ਸਮਾਪਤ ਹੋ ਗਿਆ।
ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਵਿਖੇ ਹੋਏ ਤਿੰਨ ਰੋਜ਼ਾ ਸਮਾਗਮ ਦੇ ਆਖ਼ਰੀ ਦਿਨ ਵੱਖ-ਵੱਖ ਪ੍ਰਤੀਨਿਧਾਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਬਲਜੀਤ ਸਿੰਘ ਚੇਅਰਮੈਨ ਨੇ ਵੱਖ-ਵੱਖ ਰਾਜਾਂ ਅਤੇ ਪੰਜਾਬ ਦੇ ਜ਼ੋਨਾਂ ਤੋਂ ਪੁੱਜੇ ਕਾਰਕੁਨਾਂ ਨੂੰ ਅਗਲੇ ਵਰ੍ਹੇ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਭਲਾਈ ਲਈ ਹੋਰ ਵਧੇਰੇ ਤੱਤਪਰਤਾ ਨਾਲ ਪੰਥਕ ਕਾਰਜ ਕਰਨ ਦਾ ਸੁਨੇਹਾ ਦਿੱਤਾ। ਕੇਂਦਰੀ ਵਿਦਿਆਰਥੀ ਕੌਂਸਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਜਸਕੀਰਤ ਸਿੰਘ ਦੀ ਅਗਵਾਈ ਵਿੱਚ ਸਮਾਗਮ ਦੀ ਆਰੰਭਤਾ ਹੋਈ। ਡਾ. ਹਰੀ ਸਿੰਘ ਜਾਚਕ ਨੇ ਸਟੱਡੀ ਸਰਕਲ ਲਹਿਰ ਨੂੰ ਸਮਰਪਿਤ ਕਵਿਤਾ ਸੁਣਾ ਕੇ ਉਤਸ਼ਾਹ ਦਾ ਰੰਗ ਬੰਨ੍ਹਿਆ। ਸਮਾਗਮ ਦੇ ਕੋ-ਕਨਵੀਨਰ ਅਤੇ ਚੀਫ਼ ਸਕੱਤਰ ਹਰਮੋਹਿੰਦਰ ਸਿੰਘ ਨੰਗਲ ਨੇ ਦੱਸਿਆ ਕਿ ਅੱਜ ਦੇ ਵਿਦਾਇਗੀ ਸੈਸ਼ਨ ਦੌਰਾਨ ਜਥੇਬੰਦੀ ਦੀ ਕਾਰਜਯੋਜਨਾ ਸਟੇਟ/ਜ਼ੋਨਵਾਰ ਪੇਸ਼ ਕੀਤੀ ਗਈ। ਸਮੂਹ ਜ਼ੋਨਾਂ ਅਤੇ ਸਟੇਟਾਂ ਨੇ ਅਗਲੇ ਵਰ੍ਹੇ ਦੌਰਾਨ ਕੀਤੇ ਜਾਣ ਵਾਲੇ ਕਾਰਜਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਹਲਫ਼ਨਾਮਾ ਲਿਆ। ਚੀਫ਼ ਆਰਗੇਨਾਈਜ਼ਰ ਪਿਰਥੀ ਸਿੰਘ ਨੇ ਅਗਲੇ ਵਰ੍ਹੇ ਹੋ ਰਹੇ ਸਮਾਗਮਾਂ ਵਿੱਚ ਹਰੇਕ ਕਾਰਕੁਨਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਅੰਤਿਮ ਸੈਸ਼ਨ ਦੀ ਪ੍ਰਧਾਨਗੀ ਸਟੇਟ ਸਕੱਤਰ ਸਾਹਿਬਾਨ ਨੇ ਕੀਤੀ। ਇਸ ਮੌਕੇ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ ਵੱਲੋਂ ਰਾਗ ਆਧਾਰਤ ਕੀਰਤਨ ਦਰਬਾਰ ਕੀਤਾ ਗਿਆ। ਇੰਸਟੀਚਿਊਟਦੇ ਡਾਇਰੈਕਟਰ ਗੁਰਮੀਤ ਸਿੰਘ ਨੇ ਇੰਸਟੀਚੀਊਟ ਵੱਲੋਂ ਚੱਲ ਰਹੀਆਂ ਹਰਮੋਨੀਅਮ, ਤਬਲਾ ਅਤੇ ਤੰਤੀ ਸਾਜ਼ਾਂ ਦੀਆਂ ਕਲਾਸਾਂ ਦੇ ਵੇਰਵੇ ਸਾਂਝੇ ਕੀਤੇ। ਇਸ ਮੌਕੇ ਡਾ. ਅਵੀਨਿੰਦਰਪਾਲ ਸਿੰਘ, ਜਤਿੰਦਰਪਾਲ ਸਿੰਘ, ਸ਼ਿਵਰਾਜ ਸਿੰਘ, ਨਵਨੀਤ ਸਿੰਘ, ਕੁਲਵਿੰਦਰ ਸਿੰਘ, ਗੁਰਭੇਜ ਸਿੰਘ, ਜਸਪਾਲ ਸਿੰਘ ਕੋਚ, ਕੁਲਵੰਤ ਸਿੰਘ ਸੂਬੇਦਾਰ ਵੀ ਹਾਜ਼ਰ ਸਨ।