ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੇਂਟ ਜ਼ੇਵੀਅਰਜ਼ ਸਕੂਲ ਵਿੱਚ ਸਾਲਾਨਾ ਸਮਾਗਮ ਕਰਵਾਇਆ

07:41 AM Nov 19, 2024 IST
ਸਾਲਾਨਾ ਸਮਾਗਮ ਦੇ ਉਦਘਾਟਨ ਮੌਕੇ ਹਾਜ਼ਰ ਸ਼ਖ਼ਸੀਅਤਾਂ।

ਟ੍ਰਿਬਿਊਨ ਨਿਊਜ਼ ਸਰਵਿਸ
ਬਠਿੰਡਾ, 18 ਨਵੰਬਰ
ਇੱਥੇ ਸੇਂਟ ਜ਼ੇਵੀਅਰਜ਼ ਸਕੂਲ ਵਿੱਚ ਸਾਲਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਵਦੇਸ਼ੀ ਜਾਗਰਣ ਮੰਚ ਦੇ ਕੌਮੀ ਕੋ-ਕਨਵੀਨਰ ਅਸ਼ਵਨੀ ਮਹਾਜਨ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਅਮਿਤ ਕਾਂਸਲ ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ ਲਿਮਟਿਡ ਬਿਜਲੀ ਮੰਤਰਾਲਾ ਦੇ ਡਾਇਰੈਕਟਰ ਆਦਰਸ਼ ਪਾਲ ਵਿੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ, ਦਲਵੀਰ ਸਿੰਘ ਢਿੱਲੋਂ ਚੇਅਰਮੈਨ ਆਫ਼ ਸਮਾਲ ਇੰਡਸਟਰੀ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਅਤੇ ਰੈਂਵਰਡ ਫ਼ਾਦਰ ਜ਼ੈਰੀ ਪੌਲ ਲੋਬੋ ਡਾਇਰੈਕਟਰ ਆਫ਼ ਐਜੂਕੇਸ਼ਨ ਸੁਸਾਇਟੀ ਆਫ਼ ਪਿਲਾਰ ਇਸ ਸਮਾਗਮ ਲਈ ਵਿਸ਼ੇਸ਼ ਮਹਿਮਾਨ ਸਨ।

Advertisement

ਸਮਾਗਮ ਦੌਰਾਨ ਡਾਂਸ ਪੇਸ਼ ਕਰਦੇ ਹੋਏ ਬੱਚੇ।

ਸਕੂਲ ਮੈਨੇਜਰ ਰੈਵਰਡ ਫ਼ਾਦਰ ਅਮਾਰੋ ਮਾਰਟਿਨਜ਼, ਪ੍ਰਿੰਸੀਪਲ ਰੈਵਰਡ ਫ਼ਾਦਰ ਸਿਡਲਾਏ ਫ਼ਰਟਾਡੋ, ਪੈਰਿਸ਼ ਪ੍ਰੀਸਟ ਰੈਵਰਡ ਫ਼ਾਦਰ ਆਇਵੋ ਡਾਇਸ, ਅਸਿਸਟੈਂਟ ਪੈਰਿਸ਼ ਪ੍ਰੀਸਟ ਰੈਵਰਡ ਫ਼ਾਦਰ ਵੈਨੀਟੋ ਕੋਲਾਸੋ ਨੇ ਆਪਣੀ ਮੌਜੂਦਗੀ ਨਾਲ ਇਸ ਸਮਾਗਮ ਨੂੰ ਸ਼ਿੰਗਾਰਿਆ। ਸਾਰੇ ਮਹਿਮਾਨਾਂ ਦਾ ਸਕੂਲ ਬੈਂਡ ਨਾਲ ਨਿੱਘਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੌਸ਼ਨ ਕਰ ਕੇ ਅਤੇ ਵਿਦਿਆਰਥੀਆਂ ਵੱਲੋਂ ਸੁਆਗਤੀ ਗੀਤ ਅਤੇ ਡਾਂਸ ਨਾਲ ਕੀਤੀ ਗਈ। ਵਿਦਿਆਰਥੀਆਂ ਵੱਲੋਂ ਪਾਏ ਭੰਗੜੇ ਅਤੇ ਗਿੱਧੇ ਨੇ ਸਭ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਥੀਮ ਅਨੁਸਾਰ ਵਿਦਿਆਰਥੀਆਂ ਨੇ ਵੱਖ-ਵੱਖ ਪਾਤਰਾਂ ਅਨੁਸਾਰ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਅਨਿਆਂ ਦੇ ਖ਼ਿਲਾਫ਼ ਨਿਆਂ ਪ੍ਰਤੀ ਨਾਟਕ ਦੀ ਪੇਸ਼ਕਾਰੀ ਕੀਤੀ। ਅਖੀਰ ’ਚ ਮੈਨੇਜਰ ਫ਼ਾਦਰ ਅਮਾਰੇ ਮਾਰਟਿਨਜ਼ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਹਿਯੋਗੀ ਕਰਮਚਾਰੀਆਂ ਦਾ ਧੰਨਵਾਦ ਕੀਤਾ।

Advertisement
Advertisement