ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਾਲਾਨਾ ਸਮਾਗਮ
ਸਤਵਿੰਦਰ ਬਸਰਾ
ਲੁਧਿਆਣਾ, 26 ਨਵੰਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਲਾਨਾ ਕੇਂਦਰੀ ਸਮਾਗਮ ਦੇ ਦੂਜੇ ਦਿਨ ਦੀ ਸ਼ੁਰੂਆਤ ਮੂਲ ਮੰਤਰ-ਗੁਰਮੰਤਰ ਦੇ ਜਾਪ ਨਾਲ ਹੋਈ। ਸੈਸ਼ਨ ਵਿੱਚ ਚੀਫ਼ ਸਕੱਤਰ ਹਰਮੋਹਿੰਦਰ ਸਿੰਘ ਨੰਗਲ ਵੱਲੋਂ ਜਥੇਬੰਦਕ ਕਾਰਜਾਂ ਬਾਰੇ ਦੱਸਿਆ ਗਿਆ। ਇਸ ਉਪਰੰਤ ਬ੍ਰਿਜਿੰਦਰਪਾਲ ਸਿੰਘ ਵੱਲੋਂ ਇਤਿਹਾਸ-ਪ੍ਰੇਰਣਾ ਅਤੇ ਉਤਸ਼ਾਹ ਦਾ ਸਰੋਤ, ਸਮਾਂ ਅਤੇ ਸੰਸਾਧਨ ਪ੍ਰਬੰਧਨ ਵਿਸ਼ੇ ਬਾਰੇ ਲੈਕਚਰ ਦਿੰਦਿਆਂ ਇਤਿਹਾਸਕ ਹਵਾਲਿਆਂ ਨਾਲ ਗੁਰ ਇਤਿਹਾਸ ਤੋਂ ਪ੍ਰੇਰਨਾ ਲੈ ਕੇ, ਦ੍ਰਿੜਤਾ, ਸਮਰਪਣ, ਯੋਜਨਾ ਅਤੇ ਸਮਾਂ ਪ੍ਰਬੰਧਨ ’ਤੇ ਜ਼ੋਰ ਦਿੱਤਾ ਗਿਆ।
ਇਸ ਸੈਸ਼ਨ ਦੀ ਸਮਾਪਤੀ ਕਰਦਿਆਂ ਡਾਇਰੈਕਟਰ, ਗਿਆਨ ਅੰਜਨ ਸਕੂਲ ਸੀਰੀਜ਼ ਅਤੇ ਗਲੋਬਲ ਐਜੂਕੇਸ਼ਨ ਮਿਸ਼ਨ ਇੰਦਰਪਾਲ ਸਿੰਘ ਨੇ ਕਿਹਾ ਕਿ ਅਸੀਂ ਗੁਰੂ ਅੱਗੇ ਜਵਾਬਦੇਹ ਹਾਂ। ਇਸ ਸੈਸ਼ਨ ਮੌਕੇ ਸਟੇਜ ਸੰਚਾਲਨ ਬਲਜੀਤ ਸਿੰਘ ਛੱਤੀਸਗੜ੍ਹ ਨੇ ਕੀਤਾ। ਅਗਲੇ ਸੈਸ਼ਨ ਵਿੱਚ ਜਥੇਬੰਦਕ ਪ੍ਰਭਾਵ-ਸਟੱਡੀ ਸਰਕਲ ਦੇ ਪੰਜ ਦਹਾਕੇ ਵਿਸ਼ੇ ’ਤੇ ਲੈਕਚਰ ਚੀਫ਼ ਆਰਗੇਨਾਈਜ਼ਰ ਪਿਰਥੀ ਸਿੰਘ ਵੱਲੋਂ ਦਿੱਤਾ ਗਿਆ। ਇਸ ਸੈਸ਼ਨ ਦਾ ਸੰਚਾਲਨ ਡਾਇਰੈਕਟਰ ਜਨਰਲ ਪ੍ਰੋ. ਮਨਿੰਦਰ ਸਿੰਘ ਨੇ ਕੀਤਾ। ਉਪਰੰਤ ਸਾਲਾਨਾ ਸਮਾਗਮ ਰਿਵਿਊ ਸਮੂਹ ਡੈਲੀਗੇਟਾਂ ਵੱਲੋਂ ਕੀਤਾ ਗਿਆ। ਇਸ ਸੈਸ਼ਨ ਵਿੱਚ ਸਟੱਡੀ ਸਰਕਲ ਦੇ ਕਾਰਜਕਰਤਾਵਾਂ ਦੀਆਂ ਸਾਲ 2024-26 ਲਈ ਨਿਯੁਕਤੀਆਂ ਕੀਤੀਆਂ ਗਈਆਂ।
ਸਮਾਗਮ ਵਿੱਚ ਸ਼ਿਵਰਾਜ ਸਿੰਘ, ਜਤਿੰਦਰਪਾਲ ਸਿੰਘ ਮੁਹਾਲੀ, ਮਨਜੀਤ ਸਿੰਘ ਪੰਜੌਰ, ਮਹਿੰਦਰਪਾਲ ਸਿੰਘ ਬੰਗਲੋਰ, ਕੁਲਵਿੰਦਰ ਸਿੰਘ ਫਿਰੋਜ਼ਪੁਰ, ਜਸਪਾਲ ਸਿੰਘ ਕੋਚ, ਸੁਰਜੀਤ ਸਿੰਘ ਲੋਹੀਆ, ਨਵਨੀਤ ਸਿੰਘ ਕੋਟਕਪੂਰਾ, ਹਰਜਿੰਦਰ ਸਿੰਘ ਅੰਮ੍ਰਿਤਸਰ, ਅਰਵਿੰਦਰ ਸਿੰਘ, ਗੁਰਸ਼ਰਨ ਸਿੰਘ, ਜਸਕੀਰਤ ਸਿੰਘ, ਹਰਦੀਪ ਸਿੰਘ, ਧਰਮਵੀਰ ਸਿੰਘ ਤੇ ਨਵਪ੍ਰੀਤ ਸਿੰਘ ਆਦਿ ਹਾਜ਼ਰ ਸਨ।