ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੰਗਾਂ ਮੰਨੇ ਜਾਣ ਤੱਕ ਟੌਲ ਪਲਾਜ਼ੇ ਤੋਂ ਵਾਹਨ ਬਿਨਾਂ ਪਰਚੀ ਲੰਘਾਉਣ ਦਾ ਐਲਾਨ

10:15 AM Jun 05, 2024 IST
ਚੱਕ ਬਾਹਮਣੀਆਂ ਦੇ ਟੌਲ ਪਲਾਜ਼ੇ ’ਤੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 4 ਜੂਨ
ਭਾਰਤੀ ਕਿਸਾਨ ਯੂਨੀਅਨ (ਤੋਤੇਵਾਲ) ਵੱਲੋਂ ਚੱਕ ਬਾਹਮਣੀਆਂ ਦੇ ਟੌਲ ਪਲਾਜ਼ੇ ਨੂੰ ਅੱਜ ਤੀਜੇ ਦਿਨ ਵੀ ਪਰਚੀ ਮੁਕਤ ਕੀਤਾ ਗਿਆ।
ਯੂਨੀਅਨ ਦੇ ਸੁੱਖ ਗਿੱਲ ਅਤੇ ਜਨਰਲ ਸਕੱਤਰ ਕੇਵਲ ਸਿੰਘ ਖਹਿਰਾ ਨੇ ਦੱਸਿਆ ਕਿ ਜਲੰਧਰ-ਬਰਨਾਲਾ ਐਨ.ਐਚ 703 ਦੇ ਕੌਮੀ ਸ਼ਾਹਰਾਹ ’ਤੇ ਕੌਮੀ ਹਾਈਵੇਅ ਅਥਾਰਟੀ ਵੱਲੋਂ ਟੌਲ ਰੇਟਾਂ ’ਚ ਵਾਧਾ ਕਰਕੇ ਰਾਹਗੀਰਾਂ ਦੀਆਂ ਜੇਬਾਂ ਤੇ ਤਾਂ ਕੈਂਚੀ ਫੇਰੀ ਜਾ ਰਹੀ ਪਰ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਨਾ ਦੇ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਯੂਨੀਅਨ ਨੇ ਕੌਮੀ ਹਾਈਵੇਅ ਅਥਾਰਿਟੀ ਵੱਲੋਂ ਐਨ.ਐਚ 703 ਉੱਪਰ ਮੋਗਾ ਤੋਂ ਲੈ ਕੇ ਲਾਬੜਾ ਤੱਕ ਸੜਕਾਂ ਦੀ ਮੁਰੰਮਤ ਤੇ ਸਫਾਈ ਨਾ ਕਰਵਾਉਣ, ਪੁਲਾਂ ਉੱਪਰ ’ਤੇ ਲਾਈਟਾਂ ਚਾਲੂ ਨਾ ਕਰਵਾਉਣ, ਐਬੂਲੈਂਸ ਤੇ ਰਿਕਵਰੀ ਵੈਨ ਦੀ ਸਹੂਲਤ ਨਾ ਦੇਣ ਦੇ ਰੋਸ ਵਜੋਂ ਹੀ ਅਣਮਿਥੇ ਸਮੇਂ ਲਈ ਟੌਲ ਉੱਪਰ ਧਰਨਾ ਲਗਾ ਕੇ ਟੌਲ ਨੂੰ ਪਰਚੀ ਮੁਕਤ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਵਾਜਾਈ ’ਚ ਵਿਘਨ ਪਾਏ ਤੋਂ ਬਗੈਰ ਉਨ੍ਹਾਂ ਨੇ ਤੀਜੇ ਦਿਨ ਵੀ ਟੌਲ ਉੱਪਰ ਧਰਨਾ ਦੇ ਕੇ ਵਾਹਨਾਂ ਨੂੰ ਬਿਨਾਂ ਪਰਚੀ ਤੋਂ ਲੰਘਾਇਆ। ਧਰਨੇ ਮੌਕੇ ਸਾਬ ਸਿੰਘ ਤੋਤੇਵਾਲਾ, ਲਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਸਤਨਾਮ ਸਿੰਘ ਦਾਨੇਵਾਲ ਤੋਂ ਇਲਾਵਾ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਐਲਾਨ ਕੀਤਾ ਮੰਗਾਂ ਪ੍ਰਵਾਨ ਹੋਣ ਤੱਕ ਟੌਲ ਨੂੰ ਪਰਚੀ ਮੁਕਤ ਰੱਖਿਆ ਜਾਵੇਗਾ।
ਦੂਜੇ ਪਾਸੇ ਟੌਲ ਪਲਾਜ਼ਾ ਦੇ ਮੈਨੇਜਰ ਸੋਨੂੰ ਤੋਮਰ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਇੱਥੋਂ ਦੇ ਸਿਵਲ ਤੇ ਪੁਲੀਸ ਅਧਿਕਾਰੀਆਂ ਤੋਂ ਇਲਾਵਾ ਕੌਮੀ ਹਾਈਵੇਅ ਅਥਾਰਿਟੀ ਨੂੰ ਪਹੁੰਚਾ ਦਿੱਤੀਆਂ ਹਨ ਤੇ ਉਨ੍ਹਾਂ ਨੇ ਹੀ ਕਿਸਾਨਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨਾ ਹੈ। ਤੋਮਰ ਮੁਤਾਬਕ ਟੌਲ ਕੰਪਨੀ ਨੂੰ ਰੋਜ਼ਾਨਾ 10 ਲੱਖ ਰੁਪਏ ਦਾ ਘਾਟਾ ਪੈ ਰਿਹਾ ਹੈ।

Advertisement

Advertisement
Advertisement