‘ਨਵੀਆਂ ਕਲਮਾਂ ਨਵੀਂ ਉਡਾਣ’ ਮੁਹਿੰਮ ਲਈ ਜਥੇਬੰਦਕ ਢਾਂਚੇ ਦਾ ਐਲਾਨ
ਭਗਤਾ ਭਾਈ (ਪੱਤਰ ਪ੍ਰੇਰਕ): ਪੰਜਾਬ ਭਵਨ ਕੈਨੇਡਾ ਦੇ ਮੁੱਖ ਸੰਚਾਲਕ ਸੁੱਖੀ ਬਾਠ ਨੇ ਸ਼ੁਰੂ ਕੀਤੀ ਮੁਹਿੰਮ ‘ਨਵੀਆਂ ਕਲਮਾਂ ਨਵੀਂ ਉਡਾਣ’ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ। ਪ੍ਰਾਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਕਾਂਗੜ ਨੂੰ ਸੀਨੀਅਰ ਸਹਿ ਪ੍ਰਾਜੈਕਟ ਇੰਚਾਰਜ, ਗੁਰਵਿੰਦਰ ਸਿੰਘ ਸਿੱਧੂ ਨੂੰ ਜਨਰਲ ਸਕੱਤਰ ਤੇ ਬਲਜੀਤ ਸ਼ਰਮਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਅੰਜਨਾ ਮੈਨਨ ਨੂੰ ਬਰਨਾਲਾ, ਬਲਰਾਜ ਸਿੰਘ ਨੂੰ ਬਠਿੰਡਾ-1, ਬਲਜੀਤ ਸੇਖਾ ਨੂੰ ਮੋਗਾ, ਲਖਵਿੰਦਰ ਸਿੰਘ ਨੂੰ ਮਾਲੇਰਕੋਟਲਾ, ਅਵਤਾਰ ਸਿੰਘ ਚੋਟੀਆ ਨੂੰ ਸੰਗਰੂਰ, ਡਾ. ਸਤਿੰਦਰ ਕੌਰ ਕਾਹਲੋਂ ਨੂੰ ਗੁਰਦਾਸਪੁਰ, ਡਾ. ਸੁਰਿੰਦਰ ਜਿੰਦਲ ਨੂੰ ਮੁਹਾਲੀ, ਪ੍ਰੀਤ ਮੋਹਿੰਦਰ ਕੌਰ ਨੂੰ ਫਰੀਦਕੋਟ, ਰਜੇਸ਼ਵਰ ਸਿੰਘ ਸਲਾਰੀਆ ਨੂੰ ਪਠਾਨਕੋਟ, ਗੌਰਵਮੀਤ ਸਿੰਘ ਜੋਸਨ ਨੂੰ ਮੁਕਤਸਰ ਸਾਹਿਬ, ਸੋਨੀਆ ਬਜਾਜ ਨੂੰ ਫਾਜਲਿਕਾ, ਰਮਨੀਤ ਕੌਰ ਚਾਨੀ ਨੂੰ ਮਾਨਸਾ, ਜਸਵੀਰ ਚੰਦ ਨੂੰ ਨਵਾਂ ਸ਼ਹਿਰ, ਡਾ. ਵੀਨਾ ਅਰੋੜਾ ਨੂੰ ਜਲੰਧਰ, ਨਿਤਿਨ ਸੁਮਨ ਨੂੰ ਹੁਸ਼ਿਆਰਪੁਰ, ਨਿਰਮ ਜੋਸਨ ਨੂੰ ਤਰਨਤਾਰਨ ਸਾਹਿਬ, ਡਾ. ਅਮਰ ਜੋਤੀ ਨੂੰ ਫਿਰੋਜ਼ਪੁਰ, ਡਾ. ਸੁਖਪਾਲ ਸਮਰਾਲਾ ਨੂੰ ਲੁਧਿਆਣਾ, ਗੁਰਿੰਦਰ ਸਿੰਘ ਕਲਸੀ ਨੂੰ ਰੋਪੜ, ਰਸ਼ਪਾਲ ਸਿੰਘ ਰੈਸਲ ਨੂੰ ਫਤਿਹਗੜ੍ਹ ਸਾਹਿਬ, ਮਨਜੀਤ ਸਿੰਘ ਨੂੰ ਬਠਿੰਡਾ-2, ਰਾਜਵਿੰਦਰ ਸੰਧੂ ਨੂੰ ਅੰਮ੍ਰਿਤਸਰ, ਸਾਹਿਬਾ ਜੀਟਨ ਕੌਰ ਨੂੰ ਕਪੂਰਥਲਾ ਤੇ ਕੁਲਬੀਰ ਸਿੰਘ ਨੂੰ ਪਟਿਆਲਾ ਦਾ ਪ੍ਰਧਾਨ ਬਣਾਇਆ ਗਿਆ ਹੈ।