For the best experience, open
https://m.punjabitribuneonline.com
on your mobile browser.
Advertisement

ਪੰਜਾਬੀ, ਹਿੰਦੀ ਤੇ ਉਰਦੂ ਦੀਆਂ ਸਰਵੋਤਮ ਪੁਸਤਕਾਂ ਲਈ ਪੁਰਸਕਾਰਾਂ ਦਾ ਐਲਾਨ

07:29 AM Nov 24, 2023 IST
ਪੰਜਾਬੀ  ਹਿੰਦੀ ਤੇ ਉਰਦੂ ਦੀਆਂ ਸਰਵੋਤਮ ਪੁਸਤਕਾਂ ਲਈ ਪੁਰਸਕਾਰਾਂ ਦਾ ਐਲਾਨ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਨਵੰਬਰ
ਭਾਸ਼ਾ ਵਿਭਾਗ ਵੱਲੋਂ ਪੰਜਾਬੀ, ਹਿੰਦੀ ਤੇ ਉਰਦੂ ਦੀਆਂ ਸਰਵੋਤਮ ਸਾਹਿਤ ਪੁਸਤਕਾਂ ਦੇ ਸਨਮਾਨਾਂ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ 30 ਨਵੰਬਰ ਨੂੰ ਪੰਜਾਬੀ ਹਫ਼ਤੇ ਦੇ ਵਿਦਾਇਗੀ ਸਮਾਗਮ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿੱਚ ਦਿੱਤੇ ਜਾਣਗੇ। ਇਹ ਪੁਰਸਕਾਰ ਪੰਜਾਬੀ ਦੇ ਸਾਲ 2021, ਹਿੰਦੀ ਦੇ 2021 ਤੇ 2022 ਅਤੇ ਉਰਦੂ ਦੇ ਸਾਲ 2023 ਦੀਆਂ ਸਰਵੋਤਮ ਕਿਤਾਬਾਂ ਦੇ ਲੇਖਕਾਂ ਨੂੰ ਦਿੱਤੇ ਜਾਣਗੇ।
ਵੇਰਵਿਆਂ ਅਨੁਸਾਰ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ (ਪੰਜਾਬੀ ਸਾਲ 2021) ਲਈ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਪੁਰਸਕਾਰ (ਕਵਿਤਾ) ਸਤਨਾਮ ਸਿੰਘ (ਵਾਹਿਦ) ਦੀ ਪੁਸਤਕ ‘ਵਰਤਮਾਨ ’ਤੇ ਪਿਆ ਪੇਪਰਵੇਟ’ ਨੂੰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਬਿੰਧ/ਸਫ਼ਰਨਾਮਾ) ਰਣਜੀਤ ਧੀਰ ਦੀ ਪੁਸਤਕ ‘ਵਲਾਇਤੋਂ ਨਿਕ-ਸੁੱਕ ਨੂੰ’, ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ ਟੀਕਾਕਾਰੀ/ ਕੋਸ਼ਕਾਰੀ) ਸਰਬਜੀਤ ਸਿੰਘ ਵਿਰਕ ਦੀ ‘ਲਿਖਤੁਮ ਭਗਤ ਸਿੰਘ: ਸ਼ਹੀਦ-ਏ-ਆਜ਼ਮ ਦੀ ਜੀਵਨ ਕਹਾਣੀ, ਚਿੱਠੀਆਂ ਦੀ ਜ਼ੁਬਾਨੀ’ ਨੂੰ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ) ਕੇਵਲ ਧਾਲੀਵਾਲ ਦੀ ‘ਸੀਸ’’ ਨੂੰ, ਪ੍ਰਿੰ. ਤੇਜਾ ਸਿੰਘ ਪੁਰਸਕਾਰ (ਸੰਪਾਦਨ) ਰਾਕੇਸ਼ ਕੁਮਾਰ ਦੀ ‘ਗਾਂਧਾ ਸਿੰਘ ਕੱਚਰਭੰਨ: ਗੀਤ ਗਾਉਂਦਾ ਫਾਂਸੀ ਚੜ੍ਹਿਆ ਗ਼ਦਰ ਲਹਿਰ ਦਾ ਨਿਡਰ ਯੋਧਾ’ ਨੂੰ, ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ) ਪਰਮਵੀਰ ਸਿੰਘ ਦੀ ‘ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਬੰਗਲਾਦੇਸ਼ ਦੇ ਗੁਰਧਾਮ’ ਨੂੰ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਡਾ. ਕਮਲਜੀਤ ਸਿੰਘ ਟਿੱਬਾ ਦੀ ‘ਪੰਜਾਬੀ ਗੀਤ ਸ਼ਾਸਤਰ’ ਨੂੰ, ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਗੁਰਮੀਤ ਕੜਿਆਲਵੀ ਦੀ ‘ਸ਼ੇਰ ਸ਼ਾਹ ਸੂਰੀ’ ਨੂੰ ਜਦਕਿ ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ ਸੁਖਵਿੰਦਰ ਦੀ ਪੁਸਤਕ ‘ਹਾਂ ਮੈਂ ਔਰਤ ਹਾਂ’ ਨੂੰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ (ਹਿੰਦੀ ਸਾਲ 2021) ਲਈ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਮੋਹਨ ਸਪਰਾ ਦੀ ‘ਰੰਗੋਂ ਮੇਂ ਰੰਗ... ਪ੍ਰੇਮ ਰੰਗ’ ਨੂੰ, ਇੰਦਰਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ) ਡਾ. ਗੀਤਾ ਡੋਗਰਾ ਦੀ ‘ਸਪਨੇ ਜਾਗ ਰਹੇ ਹੈਂ’ ਨੂੰ, ਗਿਆਨੀ ਗਿਆਨ ਸਿੰਘ ਪੁਰਸਕਾਰ (ਜੀਵਨੀ/ਸਫ਼ਰਨਾਮਾ) ਰਾਜਵੰਤੀ ਮਾਨ ਦੀ ‘ਥੇਮਸ ਤਰਲ ਇਤਿਹਾਸ ਹੈ’ ਨੂੰ, ਮੋਹਨ ਰਾਕੇਸ਼ ਪੁਰਸਕਾਰ (ਨਾਟਕ/ਇਕਾਂਗੀ) ਸੁਧਾ ਜੈਨ ‘ਸੁਦੀਪ’ ਦੀ ‘ਜੀਓ ਔਰ ਜੀਨੇ ਦੋ’ ਨੂੰ ਦਿੱਤਾ ਜਾਵੇਗਾ ਜਦੋਂਕਿ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਹਿੰਦੀ 2022 ਲਈ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਰਾਕੇਸ਼ ਪ੍ਰੇਮ ਦੀ ‘ਸੂਰਜਮੁਖੀ ਸਾ ਖਿਲਤਾ ਹੈ ਜੋ’ ਨੂੰ, ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ਵੀਣਾ ਵਿੱਜ ਉਦਿਤ ਦੀ ‘ਮੋਹ ਕੇ ਧਾਗੇ’’ ਨੂੰ, ਇੰਦਰਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ) ਰਾਜੇਂਦਰ ਟੋਕੀ ਦੀ ‘ਅਮੀਰ ਖੁਸਰੋ’ ਨੂੰ, ਬਾਲ ਸਾਹਿਤ ਪੁਰਸਕਾਰ ਪ੍ਰਿੰਸੀਪਲ ਵਿਜੈ ਕੁਮਾਰ ਦੀ ‘ਪਾਪਾ ਕਾ ਏ.ਟੀ.ਐਮ’ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਉਰਦੂ ਸਾਲ-2023 ਲਈ ਰਾਜਿੰਦਰ ਸਿੰਘ ਬੇਦੀ ਪੁਰਸਕਾਰ (ਨਾਵਲ/ਕਹਾਣੀ/ ਡਰਾਮਾ/ ਇਕਾਂਗੀ)-2023 ਮੁਹੰਮਦ ਉਮਰ ਫਾਰੂਕ ਦੀ ‘ਸ਼ਰਾਰੇ’ (ਅਫਸਾਨਚੇ) ਨੂੰ, ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ)-2023 ਡਾ. ਮੁਹੰਮਦ ਅਯੂਬ ਖਾਨ ਦੀ ‘ਰਖ਼ਤ-ਏ-ਸਫ਼ਰ’ ਨੂੰ, ਹਾਫ਼ਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ (ਤਨਕੀਦ)-2023 ਡਾ. ਮੁਹੰਮਦ ਜਮੀਲ ਦੀ ‘ਤਕਸੀਮ-ਏ-ਵਤਨ ਕੇ ਬਾਅਦ ਪੰਜਾਬ ਕੇ ਨਾਮਵਰ ਉਰਦੂ ਸ਼ੋਅਰਾ’ (ਹਯਾਤ ਓ ਖਿਦਮਾਤ) ਨੂੰ ਦਿੱਤਾ ਜਾਵੇਗਾ।

Advertisement

Advertisement
Advertisement
Author Image

joginder kumar

View all posts

Advertisement