ਸਵਰਨਜੀਤ ਸਵੀ ਦੀ ਪੁਸਤਕ ‘ਮਨ ਦੀ ਚਿੱਪ’ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ
02:32 PM Dec 20, 2023 IST
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਦਸੰਬਰ
ਲੇਖਕ ਸਵਰਨਜੀਤ ਸਵੀ ਦੀ ਪੁਸਤਕ ‘ਮਨ ਦੀ ਚਿੱਪ’ ਨੂੰ ਸਾਲ 2023 ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਅੰਗਰੇਜ਼ੀ ਅਤੇ ਫਾਈਨ ਆਰਟਸ ਵਿੱਚ ਪੋਸਟ ਗ੍ਰੈਜੂਏਟ ਸਵਰਨਜੀਤ ਸਵੀ ਬਹੁਪੱਖੀ ਸਖਸ਼ੀਅਤ ਹਨ। ਉਹ ਕਵੀ, ਚਿੱਤਰਕਾਰ, ਮੂਰਤੀਕਾਰ, ਫੋਟੋਗ੍ਰਾਫਰ ਅਤੇ ਪ੍ਰਕਾਸ਼ਕ ਹਨ। ਉਨ੍ਹਾਂ ਦੀਆਂ 16 ਕਾਵਿ-ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਕਈ ਭਾਸ਼ਾਵਾਂ ’ਚ ਅਨੁਵਾਦਾਂ ਦੇ ਨਾਲ ਆਲੋਚਨਾਤਮਕ ਪ੍ਰਸੰਸ਼ਕਾਂ ਦੀ ਨਜ਼ਰਾਂ ਵਿੱਚ ਉੱਤਮ ਲੇਖਕ ਵਜੋਂ ਸਥਾਪਤ ਹੈ।
Advertisement
ਇਸ ਤੋਂ ਇਲਾਵਾ ਸਾਹਿਤ ਅਕਾਦਮੀ ਨੇ ਨਾਵਲ ਸ਼੍ਰੇਣੀ ਵਿੱਚ ਹਿੰਦੀ ਲਈ ਸੰਜੀਵ, ਅੰਗਰੇਜ਼ੀ ਲਈ ਨੀਲਮ ਸ਼ਰਨ ਗੌੜ ਅਤੇ ਉਰਦੂ ਲਈ ਸਾਦਿਕ ਨਵਾਬ ਸਹਿਰ ਸਮੇਤ 24 ਭਾਰਤੀ ਭਾਸ਼ਾਵਾਂ ਦੇ ਲੇਖਕਾਂ ਨੂੰ ਪੁਰਸਕਾਰ ਦੇਣ ਦਾ ਐਲਾਨ ਕੀਤਾ।
Advertisement
Advertisement