ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਨਿਲ ਵਿੱਜ ਨੇ ਸਰਬਜੋਤ ਨਾਲ ਪਾਏ ਭੰਗੜੇ

06:44 AM Aug 04, 2024 IST
ਸਰਬਜੋਤ ਨਾਲ ਭੰਗੜਾ ਪਾਉਂਦੇ ਹੋਏ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ।

ਰਤਨ ਸਿੰਘ ਢਿੱਲੋਂ
ਅੰਬਾਲਾ, 3 ਅਗਸਤ
ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਅੱਜ ਪੈਰਿਸ ਓਲੰਪਿਕ ’ਚੋਂ ਕਾਂਸੀ ਜੇਤੂ ਖਿਡਾਰੀ ਸਰਬਜੋਤ ਸਿੰਘ ਨੂੰ ਮਿਲਣ ਉਸ ਦੇ ਪਿੰਡ ਧੀਨ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਖਿਡਾਰੀ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ, ‘‘ਤੁਹਾਡੇ ਪੁੱਤਰ ਨੇ ਅੰਬਾਲਾ, ਹਰਿਆਣਾ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਮੇਰੀ ਮਿਹਨਤ ਅੱਜ ਰੰਗ ਲਿਆਈ ਹੈ, ਜਦੋਂ ਅੰਬਾਲਾ ਦੇ ਪੁੱਤਰ ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ ਵਿੱਚ ਦੇਸ਼ ਲਈ ਤਗਮਾ ਜਿੱਤਿਆ ਹੈ।’’
ਵਿੱਜ ਨੇ ਧੀਨ ਪੁੱਜ ਕੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੂੰ ਜੱਫੀ ਪਾਈ ਅਤੇ ਥਾਪੜਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਖਿਡਾਰੀਆਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਅਤੇ ਅੱਜ ਇਨ੍ਹਾਂ ਸਹੂਲਤਾਂ ਦੇ ਸੁਹਾਵਣੇ ਨਤੀਜੇ ਮਿਲ ਰਹੇ ਹਨ। ਵਿੱਜ ਨੇ ਯਾਦ ਕਰਦਿਆਂ ਕਿਹਾ ਕਿ ਜਦੋਂ ਵੀ ਸਰਬਜੋਤ ਸਿੰਘ ਉਨ੍ਹਾਂ ਕੋਲ ਆਇਆ ਤਾਂ ਉਨ੍ਹਾਂ ਨੇ ਹਮੇਸ਼ਾ ਕਿਹਾ ਕਿ ਉਨ੍ਹਾਂ ਨੂੰ ਉਸ ਤੋਂ ਬਹੁਤ ਉਮੀਦਾਂ ਹਨ, ਜਿਨ੍ਹਾਂ ’ਤੇ ਸਰਬਜੋਤ ਖਰਾ ਉੱਤਰਿਆ ਹੈ।
ਇਸ ਮੌਕੇ ਸ੍ਰੀ ਵਿੱਜ ਨੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਅਤੇ ਭਗਵਾਨ ਕ੍ਰਿਸ਼ਨ ਦਾ ਯਾਦਗਾਰੀ ਚਿੰਨ੍ਹ ਭੇਟ ਕੀਤਾ। ਸਰਬਜੋਤ ਸਿੰਘ ਦੇ ਪਿਤਾ ਨੇ ਵੀ ਸ੍ਰੀ ਵਿੱਜ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ। ਇਸ ਮੌਕੇ ‘ਬੋਲੇ ਸੋ ਨਿਹਾਲ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਵੀ ਗੂੰਏ। ਵਿੱਜ ਨੇ ਖੁਸ਼ੀ ਵਿਚ ਖੀਵੇ ਹੁੰਦਿਆਂ ਬੋਲੀ ਪਾਈ ‘ਬਾਰ੍ਹੀਂ ਬਰਸੀਂ ਖੱਟਣ ਗਿਆ ਸੀ ਖੱਟ ਕੇ ਲਿਆਇਆ ਅਖਰੋਟ, ਭਾਰਤ ਨੂੰ ਭਾਗ ਲੱਗ ਗਏ ਮੈਡਲ ਜਿੱਤ ਕੇ ਲਿਆਇਆ ਸਰਬਜੋਤ।’ ਇਸ ਮੌਕੇ ਵਿੱਜ ਨੇ ਸਰਬਜੋਤ ਨਾਲ ਭੰਗੜਾ ਵੀ ਪਾਇਆ।
ਸਰਬਜੋਤ ਸਿੰਘ ਨੇ ਅਨਿਲ ਵਿੱਜ ਦੇ ਪੈਰ ਛੂਹ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ। ਜ਼ਿਕਰਯੋਗ ਹੈ ਕਿ ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ ਵਿੱਚ ਮਨੂ ਭਾਕਰ ਨਾਲ 10 ਮੀਟਰ ਪਿਸਟਲ ਮਿਕਸਡ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।

Advertisement

Advertisement
Advertisement