For the best experience, open
https://m.punjabitribuneonline.com
on your mobile browser.
Advertisement

ਆਂਗਣਵਾੜੀ ਮੁਲਾਜ਼ਮ ਪੰਜ ਨੂੰ ਚੰਡੀਗੜ੍ਹ ’ਚ ਦੇਣਗੇ ਧਰਨਾ

06:58 AM Mar 01, 2024 IST
ਆਂਗਣਵਾੜੀ ਮੁਲਾਜ਼ਮ ਪੰਜ ਨੂੰ ਚੰਡੀਗੜ੍ਹ ’ਚ ਦੇਣਗੇ ਧਰਨਾ
Advertisement

ਗੁਰੂਹਰਸਹਾਏ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਲਈ ਜੋ ਰੋਸ ਪ੍ਰਦਰਸ਼ਨ 3 ਮਾਰਚ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਹਲਕੇ ਮਲੋਟ ਵਿੱਚ ਕੀਤਾ ਜਾਣਾ ਸੀ ਹੁਣ ਉਹ ਪ੍ਰੋਗਰਾਮ ਬਦਲ ਕੇ 5 ਮਾਰਚ ਨੂੰ ਮਲੋਟ ਦੀ ਥਾਂ ਚੰਡੀਗੜ੍ਹ ਵਿਖੇ ਰੱਖ ਦਿੱਤਾ ਗਿਆ ਹੈ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ ।ਉਨ੍ਹਾਂ ਕਿਹਾ ਕਿ 1 ਮਾਰਚ ਤੋਂ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਸੇ ਕਰਕੇ ਪ੍ਰੋਗਰਾਮ ਵਿੱਚ ਤਬਦੀਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨਣ ਕਾਰਨ ਵਰਕਰਾਂ ਵਿੱਚ ਰੋਸ ਹੈ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×