ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਾਗਰੂਕਤਾ ਰੈਲੀ ਕੱਢ ਕੇ ਪਾਣੀ ਬਚਾਉਣ ਦਾ ਸੱਦਾ

09:01 AM Sep 14, 2024 IST
ਆਰੀਆ ਕੰਨਿਆ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 13 ਸਤੰਬਰ
ਆਰੀਆ ਕੰਨਿਆ ਕਾਲਜ ਦੇ ਇਤਿਹਾਸ ਵਿਭਾਗ ਤੇ ਜਲ ਸਰੋਤ ਸੀਮਿਤੀ ਵੱਲੋਂ ਪਿੰਡ ਤਿਗਰੀ ਵਿੱਚ ਪਾਣੀ ਬਚਾਓ ਮੁਹਿੰਮ ਚਲਾਈ ਹੈ। ਕਾਲਜ ਦੀ ਪ੍ਰਿੰਸਪਲ ਡਾ. ਆਰਤੀ ਤਰੇਹਨ ਨੇ ਸੀਮਿਤੀ ਦੀ ਪ੍ਰਬੰਧਕ ਡਾ. ਮੁਮਤਾਜ ਤੇ ਮੈਂਬਰ ਡਾ. ਰੋਜ਼ੀ ਨੇ ਵਿਦਿਆਰਥਣਾਂ ਨੂੰ ਇਸ ਮੁਹਿੰਮ ਨਾਲ ਜੁੜਨ ਤੇ ਪਿੰਡ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ ਕੁਦਰਤੀ ਸਰੋਤ ਸਾਡਾ ਬੇਸ਼ਕੀਮਤੀ ਖਜ਼ਾਨਾ ਹਨ, ਜਿਨ੍ਹਾਂ ਦੀ ਸੰਭਾਲ ਕਰਨਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਖੁਦ ਵੀ ਪਾਣੀ ਜੇਹੇ ਬਹੁ-ਕੀਮਤੀ ਸਰੋਤ ਨੂੰ ਬਚਾਈਏ ਤੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਵੀ ਸੁਰਖਿੱਅਤ ਕਰੀਏ। ਉਨ੍ਹਾਂ ਕਿਹਾ ਕਿ ਜੇ ਅਸੀਂ ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਦੀ ਅੰਧਾਧੁੰਦ ਵਰਤੋਂ ਕਰਦੇ ਰਹੇ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ।’’ ਡਾ. ਆਰਤੀ ਤਰੇਹਨ ਨੇ ਝੰਡੀ ਦੇ ਕੇ ਵਿਦਿਆਰਥਣਾਂ ਦੀ ਰੈਲੀ ਨੂੰ ਰਵਾਨਾ ਕੀਤਾ। ਪਿੰਡ ਤਿਗਰੀ ਕੱਢੀ ਗਈ ਇਸ ਰੈਲੀ ਦੌਰਾਨ ਮਹਿਲਾਵਾਂ ਨੂੰ ਪਾਣੀ ਬਚਾਉਣ ਦੇ ਤਰੀਕੇ ਦੱਸੇ ਤੇ ਧਰਤੀ ਹੇਠਲੇ ਪਾਣੀ ਦੀ ਮਹੱਤਤਾ ਬਾਰੇ ਜਾਣੂ ਕਰਾਇਆ। ਇਸ ਤੋਂ ਇਲਾਵਾ ਵਿਦਿਆਰਥਣਾਂ ਨੇ ਬਰਸਾਤੀ ਪਾਣੀ ਨੂੰ ਸਹੀ ਢੰਗ ਨਾਲ ਉਪਯੋਗ ਕਰਨ ਦੀਆਂ ਵਿਧੀਆਂ ਵੀ ਸਮਝਾਈ। ਪਿੰਡ ਦੇ ਸਰਪੰਚ ਅਸ਼ੋਕ ਕੁਮਾਰ ਨੇ ਵਿਦਿਆਰਥਣਾਂ ਤੇ ਅਧਿਆਪਕਾਵਾਂ ਡਾ. ਮੁਮਤਾਜ, ਡਾ. ਰੋਜ਼ੀ ਦਾ ਧੰਨਵਾਦ ਕੀਤਾ। ਇਤਿਹਾਸ ਵਿਭਾਗ ਤੇ ਜਲ ਸੀਮਿਤੀ ਦੀ ਪ੍ਰਬੰਧ ਡਾ. ਮੁਮਤਾਜ ਦੀ ਅਗਵਾਈ ਵਿੱਚ ਸੀਮਿਤੀ ਦੀਆਂ 40 ਵਿਦਿਆਰਥਣਾਂ ਨੇ ਇਸ ਜਾਗਰੂਕਤਾ ਮੁੁਹਿੰਮ ਵਿੱਚ ਹਿੱਸਾ ਲਿਆ।

Advertisement

Advertisement