ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਵਾਸੀ ਜੋੜੇ ਵੱਲੋਂ ਪਿੰਡ ਢੰਡੇ ਵਿੱਚ ਸਾਂਝੀ ਲੋਹੜੀ ਮਨਾਉਣ ਦਾ ਸੱਦਾ

09:10 AM Jan 08, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਸਮਰਾਲਾ, 7 ਜਨਵਰੀ
ਕੈਨੇਡਾ ਦੇ ਵਸਨੀਕ ਭਾਰਤੀ ਜੋੜੇ ਚਰਨਜੀਤ ਸਿੰਘ ਢੰਡੇ ਤੇ ਉਨ੍ਹਾਂ ਦੀ ਪਤਨੀ ਹਰਮਿੰਦਰ ਕੌਰ ਢੰਡੇ ਵੱਲੋਂ ਇਲਾਕਾ ਵਾਸੀਆਂ ਵਿੱਚ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਹਿਤ ਇਸ ਸਾਲ ਨੇੜਲੇ ਪਿੰਡ ਢੰਡੇ ਵਿੱਚ ਬਣਾਏ ਗਏ ਸਾਂਝੇ ਘਰ ’ਚ ਇਕੱਠੇ ਹੋ ਕੇ 12 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧ ਵਿੱਚ ਚਰਨਜੀਤ ਸਿੰਘ ਤੇ ਹਰਮਿੰਦਰ ਕੌਰ ਨੇ ਦੱਸਿਆ ਕਿ, ਉਨਾਂ ਦੇ ਮਨ ਅੰਦਰ ਹਮੇਸ਼ਾ ਤੋਂ ਹੀ ਇਹ ਜਜ਼ਬਾ ਰਿਹਾ ਹੈ ਕਿ ਉਹ ਆਪਣੇ ਬੱਚਿਆਂ ਖ਼ੁਦ ਨੂੰ ਵੀ ਪੰਜਾਬ ਦੀ ਮਿੱਟੀ ਨਾਲ ਜੋੜ ਕੇ ਰੱਖ ਸਕਣ ਤੇ ਇਸ ਦੇ ਨਾਲ ਹੀ ਇਲਾਕੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੀ ਆਪਣਾ ਯੋਗਦਾਨ ਪਾ ਸਕਣ।
ਇਸ ਲਈ ਉਨ੍ਹਾਂ ਪਿੰਡ ਢੰਡੇ ਵਿੱਚ ਸਾਂਝੇ ਘਰ ਦੀ ਉਸਾਰੀ ਕਰਵਾਈ ਹੈ ਤਾਂ ਜੋ ਉਹ ਹਰ ਸਾਲ ਪੰਜਾਬ ਆ ਕੇ ਅਜਿਹੇ ਕਈ ਸਾਂਝੇ ਪ੍ਰੋਗਰਾਮ ਕਰਵਾ ਸਕਣ। ਉਨ੍ਹਾਂ ਕਿਹਾ ਕਿ ਇੰਜ ਇਕੱਠੇ ਹੋ ਕੇ ਕੀਤੇ ਗਏ ਸਮਾਗਮਾਂ ਨਾਲ ਆਪਸ ਵਿੱਚ ਲੋਕਾਂ ਦੀ ਸਾਂਝ ਵਧਣ ਦੇ ਨਾਲ-ਨਾਲ ਪੰਜਾਬ ਤੇ ਪੰਜਾਬੀਅਤ ਦੇ ਪੁਰਾਤਨ ਵਿਰਸੇ ਨੂੰ ਵੀ ਸੁਰਜੀਤ ਰੱਖਿਆ ਜਾ ਸਕਦਾ ਹੈ। ਇਸ ਸਾਲ ਪਿੰਡ ਢੰਡੇ ਵਿੱਚ ਮਨਾਏ ਜਾ ਰਹੇ ਲੋਹੜੀ ਸਮਾਗਮ ਲਈ ਸਮੁੱਚੇ ਇਲਾਕਾ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ।

Advertisement

Advertisement