For the best experience, open
https://m.punjabitribuneonline.com
on your mobile browser.
Advertisement

ਗੰਨੇ ਦੇ ਭਾਅ ’ਚ ਦਸ ਰੁਪਏ ਦਾ ਵਾਧਾ

10:32 AM Jun 29, 2023 IST
ਗੰਨੇ ਦੇ ਭਾਅ ’ਚ ਦਸ ਰੁਪਏ ਦਾ ਵਾਧਾ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਮਨਸੁਖ ਮਾਂਡਵੀਆ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ
Advertisement

ਨਵੀਂ ਦਿੱਲੀ, 28 ਜੂਨ

Advertisement

ਕੇਂਦਰ ਸਰਕਾਰ ਨੇ ਗੰਨੇ ਦੇ ਭਾਅ ਵਿੱਚ 10 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦਾ ਐਲਾਨ ਕੀਤਾ ਹੈ। ਇਸ ਵਾਧੇ ਨਾਲ ਖੰਡ ਮਿੱਲਾਂ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਪਿੜਾਈ ਸੀਜ਼ਨ ਲਈ ਗੰਨਾ ਕਾਸ਼ਤਕਾਰਾਂ ਨੂੰ ਘੱਟੋ-ਘੱਟ 315 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਅਦਾਇਗੀ ਕਰਨਗੀਆਂ। ਗੰਨੇ ਦੇ ਭਾਅ ਵਿੱਚ ਵਾਧੇ ਦਾ ਫੈਸਲਾ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਇਹ ਵਾਧਾ ਮੌਜੂਦਾ 2022-23 ਮਾਰਕੀਟਿੰਗ ਸਾਲ (ਅਕਤੂਬਰ-ਸਤੰਬਰ) ਨਾਲੋਂ 3.28 ਫੀਸਦ ਵੱਧ ਹੈ। ਇਹ ਫੈਸਲਾ ਖੇਤੀ ਲਾਗਤ ਤੇ ਕੀਮਤ ਆਯੋਗ ਦੀਆਂ ਸਿਫਾਰਸ਼ਾਂ ਅਤੇ ਰਾਜ ਸਰਕਾਰਾਂ ਤੇ ਹੋਰਨਾਂ ਸਬੰਧਤ ਭਾਈਵਾਲਾਂ ਨਾਲ ਕੀਤੇ ਸਲਾਹ ਮਸ਼ਵਰੇ ਮਗਰੋਂ ਲਿਆ ਗਿਆ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਦੱਸਿਆ, ‘‘ਕੈਬਨਿਟ ਨੇ ਮਾਰਕੀਟਿੰਗ ਸਾਲ 2023-24 ਲਈ ਗੰਨੇ ਦਾ ਭਾਅ ਵਧਾ ਕੇ 315 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਪਿਛਲੇ ਸਾਲ ਗੰਨੇ ਦੀ ਐੱਫਆਰਪੀ 305 ਰੁਪਏ ਪ੍ਰਤੀ ਕੁਇੰਟਲ ਸੀ।’’ ਠਾਕੁਰ ਨੇ ਕਿਹਾ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਮੇਸ਼ਾ ‘ਅੰਨਦਾਤੇ’ ਦੀ ਬਾਂਹ ਫੜੀ ਹੈ ਤੇ ਸਰਕਾਰ ਨੇ ਖੇਤੀ ਤੇ ਕਿਸਾਨਾਂ ਨੂੰ ਤਰਜੀਹ ਦਿੱਤੀ ਹੈ। ਮੰਤਰੀ ਨੇ ਕਿਹਾ ਕਿ 2014-15 ਸੀਜ਼ਨ ਵਿੱਚ ਗੰਨੇ ਦਾ ਭਾਅ  210 ਰੁਪੲੇ ਪ੍ਰਤੀ ਕੁਇੰਟਲ ਸੀ, ਜਿਸ ਨੂੰ ਹੁਣ 2023-24 ਸੀਜ਼ਨ ਲਈ ਵਧਾ ਕੇ 315 ਰੁਪਏ ਕਰ ਦਿੱਤਾ ਹੈ। ਮੌਜੂਦਾ 2022-23 ਮਾਰਕੀਟਿੰਗ ਸਾਲ ਵਿਚ ਖੰਡ ਮਿੱਲਾਂ ਨੇ 1,11,366 ਕਰੋੜ ਰੁਪਏ ਮੁੱਲ ਦੇ 3353 ਲੱਖ ਟਨ ਗੰਨੇ ਦੀ ਖਰੀਦ ਕੀਤੀ ਹੈ। ਸਾਲ 2013-14 ਵਿਚ ਮਿੱਲਾਂ ਨੇ 57,104 ਕਰੋੜ ਰੁਪਏ ਮੁੱਲ ਦਾ ਗੰਨਾ ਖਰੀਦਿਆ ਸੀ। ਠਾਕੁੁਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਗੰਨਾ ਕਾਸ਼ਤਕਾਰਾਂ ਵੱਲੋਂ ਬਕਾਇਆਂ ਦੀ ਅਦਾਇਗੀ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਨਹੀਂ ਹੋਇਆ। ਅਧਿਕਾਰਤ ਬਿਆਨ ਮੁਤਾਬਕ ਆਰਥਿਕ ਮਾਮਲਿਆਂ ਬਾਰੇੇ ਕੈਬਨਿਟ ਕਮੇਟੀ ਨੇ 2023-24 ਲਈ ਗੰਨੇ ਦੀ ਐੱਫਆਰਪੀ ਨੂੰ 10.25 ਫੀਸਦ ਦੀ ਮੁੱਢਲੀ ਰਿਕਵਰੀ ਦਰ ਲਈ 315 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਨਜ਼ੂਰੀ ਦਿੱਤੀ ਹੈ। ਸੀਸੀਈਏ ਨੇ 10.25 ਫੀਸਦੀ ਤੋਂ ਵੱਧ ਦੀ ਰਿਕਵਰੀ ਵਿੱਚ ਹਰੇਕ 0.1 ਫੀਸਦੀ ਵਾਧੇ ਲਈ 3.07 ਰੁਪਏ ਪ੍ਰਤੀ ਕੁਇੰਟਲ ਦਾ ਪ੍ਰੀਮੀਅਮ ਅਤੇ ਰਿਕਵਰੀ ਵਿੱਚ ਹਰ 0.1 ਫੀਸਦੀ ਦੀ ਕਮੀ ਲਈ 3.07 ਰੁਪਏ ਪ੍ਰਤੀ ਕੁਇੰਟਲ ਦੀ ਐੱਫਆਰਪੀ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਹ ਫੈਸਲਾ ਵੀ ਕੀਤਾ ਕਿ ਖੰਡ ਮਿਲਾਂ ਦੇ ਕੇਸ ਵਿਚ ਜਿੱਥੇ ਰਿਕਵਰੀ 9.5 ਫੀਸਦ ਤੋਂ ਹੇਠਾਂ ਹੈ, ਉਥੇ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਅਜਿਹੇ ਕਿਸਾਨਾਂ ਨੂੰ 282.125 ਰੁਪਏ ਪ੍ਰਤੀ ਕੁਇੰਟਲ ਦੀ ਥਾਂ ਅਗਲੇ ਖੰਡ ਸੀਜ਼ਨ 2023-24 ਵਿੱਚ ਪ੍ਰਤੀ ਕੁਇੰਟਲ ਲਈ 291.975 ਰੁਪਏ ਮਿਲਣਗੇ। ਖੰਡ ਸੀਜ਼ਨ 2023-24 ਲਈ ਗੰਨੇ ਦੇ ਉਤਪਾਦਨ ਦੀ ਲਾਗਤ 157 ਰੁਪਏ ਪ੍ਰਤੀ ਕੁਇੰਟਲ ਹੈ। 10.25 ਫੀਸਦੀ ਦੀ ਰਿਕਵਰੀ ਦਰ ’ਤੇ 315 ਰੁਪਏ ਪ੍ਰਤੀ ਕੁਇੰਟਲ ਦੀ ਇਹ ਐੱਫਆਰਪੀ ਉਤਪਾਦਨ ਲਾਗਤ ਨਾਲੋਂ 100.6 ਫੀਸਦੀ ਜ਼ਿਆਦਾ ਹੈ। -ਪੀਟੀਆਈ

Advertisement
Tags :
Author Image

sukhwinder singh

View all posts

Advertisement
Advertisement
×