ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਰਾਸਤੀ ਰਾਜਿੰਦਰਾ ਝੀਲ ਦੀ ਮੁੜ ਨੁਹਾਰ ਬਦਲਣ ਦੀ ਕੋਸ਼ਿਸ਼

07:14 AM Jul 23, 2024 IST
ਸੁੱਕੀ ਹੋਈ ਰਾਜਿੰਦਰਾ ਝੀਲ। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪ‌ਟਿਆਲਾ, 22 ਜੁਲਾਈ
ਪਟਿਆਲਾ ਦੀ ਵਿਰਾਸਤੀ ਰਾਜਿੰਦਰਾ ਝੀਲ ਦੀ ਇਕ ਵਾਰ ਫੇਰ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਭਾਵੇਂ ਪਹਿਲਾਂ ਵੀ ਅਕਾਲੀ ਸਰਕਾਰ ਨੇ ਇਸ ਦੀ ਨੁਹਾਰ ਬਦਲਣ ਲਈ 9 ਤੋਂ 10 ਕਰੋੜ ਰੁਪਏ ਖ਼ਰਚ ਕਰ ਦਿੱਤੇ ਪਰ ‌ਫਿਰ ਵੀ ਇਸ ਝੀਲ ਵਿਚ ਕਿਸ਼ਤੀਆਂ ਨਹੀਂ ਚੱਲ ਸਕੀਆਂ।
ਪ੍ਰਾਪਤ ਵੇਰਵਿਆਂ ਅਨੁਸਾਰ ਰਾਜਿੰਦਰਾ ਝੀਲ ਦੀ ਨੁਹਾਰ ਬਦਲਣ ਦੇ ਪ੍ਰਾਜੈਕਟ ’ਤੇ ਕੰਮ ਇਸੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੀ ਜ਼ਿੰਮੇਵਾਰੀ ਡਰੇਨੇਜ ਅਤੇ ਮੱਛੀ ਪਾਲਣ ਵਿਭਾਗ ਨੂੰ ਸੌਂਪੀ ਗਈ ਹੈ। ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਦੋ ਮਾਹਿਰ ਸਮੁੱਚੇ ਪ੍ਰਾਜੈਕਟ ਦੀ ਨਿਗਰਾਨੀ ਕਰਨਗੇ। ਮੱਛੀ ਪਾਲਣ ਵਿਭਾਗ ਨੂੰ ਵਿਸ਼ੇਸ਼ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਇਸ ਵਿਭਾਗ ਕੋਲ ਛੱਪੜ ਬਣਾਉਣ ਦੇ ਮਾਹਿਰ ਹਨ। ਭਾਖੜਾ ਮੇਨ ਲਾਈਨ ਤੋਂ ਸ੍ਰੀ ਕਾਲੀ ਦੇਵੀ ਮੰਦਰ ਤੱਕ 6 ਕਿੱਲੋਮੀਟਰ 1.5 ਫੁੱਟ ਪਾਈਪ ਲਾਈਨ ਵਿਛਾਈ ਜਾਵੇਗੀ, ਜਿਸ ਨਾਲ ਝੀਲ ਵਿੱਚ ਵੀ ਪਾਣੀ ਪਾਇਆ ਜਾਵੇਗਾ। ਇਸ ’ਤੇ ਲਗਪਗ 50 ਲੱਖ ਰੁਪਏ ਖ਼ਰਚ ਹੋਣਗੇ।
ਇਸ ਤੋਂ ਇਲਾਵਾ ਰਾਜਿੰਦਰਾ ਝੀਲ ਵਿੱਚ ਆਊਟਲੈੱਟ ਸਮੇਤ ਝੀਲ ਦੇ ਹੇਠਲੇ ਹਿੱਸੇ ਦੀ ਮੁਰੰਮਤ ਕਰਨ ’ਤੇ ਕਰੀਬ 10 ਲੱਖ ਰੁਪਏ ਖ਼ਰਚ ਆਉਣਗੇ। ਪਹਿਲਾਂ ਵੀ ਝੀਲ ਵਿੱਚ ਕਰੀਬ 31 ਲੱਖ ਰੁਪਏ ਦੀ ਲਾਗਤ ਨਾਲ ਫੁੱਟਪਾਥ ਦੇ ਨਾਲ ਹੈਰੀਟੇਜ ਲਾਈਟਾਂ ਲਗਾਈਆਂ ਗਈਆਂ, ਝੀਲ ਦੀ ਲੈਂਡ ਸਕੇਪਿੰਗ ਅਤੇ ਸਜਾਵਟੀ ਪੌਦੇ ਲਗਾਏ ਗਏ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਝੀਲ ਦੇ ਤਲ ਨੂੰ ਲੇਜ਼ਰ ਲੈਵਲ ਨਾਲ ਲੈਵਲ ਕੀਤਾ ਗਿਆ ਸੀ। ਇੱਥੇ ਪਾਣੀ ਛੱਡਣ ਤੋਂ ਪਹਿਲਾਂ ਮਿੱਟੀ ਦੀਆਂ 2 ਪਰਤਾਂ ਪਾ ਦਿੱਤੀਆਂ ਗਈਆਂ ਸਨ ਤਾਂ ਜੋ ਪਾਣੀ ਦੇ ਲੀਕੇਜ ਨੂੰ ਰੋਕਿਆ ਜਾ ਸਕੇ। ਝੀਲ ਦੇ ਕੰਢੇ ਬਣੀ ਢਲਾਣ ਨੂੰ ਚਿੱਟੇ ਪੱਥਰ ਰੱਖ ਕੇ ਮਜ਼ਬੂਤ ਕੀਤਾ ਗਿਆ ਸੀ। ਸੈਲਾਨੀਆਂ ਨੂੰ ਆਕਰਸ਼ਿਤ ਕਰਨ ਅਤੇ ਝੀਲ ਦੀ ਸੁੰਦਰਤਾ ਵਧਾਉਣ ਲਈ 5 ਫੁਆਰੇ ਲਗਾਏ ਗਏ ਸਨ। ਇਨ੍ਹਾਂ ਵਿੱਚੋਂ ਇੱਕ ਫੁਆਰੇ ਨੇ ਲਗਪਗ 80 ਫੁੱਟ ਤੱਕ ਪਾਣੀ ਛੱਡਿਆ, ਜਦੋਂਕਿ ਦੂਜੇ ਦੋ ਨੇ 50-50 ਫੁੱਟ ਤੱਕ ਪਾਣੀ ਛੱਡਿਆ। ਝੀਲ ਦੇ ਕੰਢਿਆਂ ਨੂੰ 14 ਫੁੱਟ ਪੱਥਰ ਲਗਾ ਕੇ ਮਜ਼ਬੂਤ ਕੀਤਾ ਗਿਆ। ਕੰਧ ਦੇ ਇੱਕ ਹਿੱਸੇ ਨੂੰ ਪੱਕਾ ਕਰਨ ਦੇ ਨਾਲ-ਨਾਲ ਜਿੱਥੇ ਮਹਾਤਮਾ ਗਾਂਧੀ ਦੀ ਮੂਰਤੀ ਸਥਿਤ ਸੀ, ਝੀਲ ਦੇ ਆਲ਼ੇ-ਦੁਆਲੇ ਸੁੰਦਰ ਰੰਗ-ਬਰੰਗੀਆਂ ਲਾਈਟਾਂ ਲਗਾਈਆਂ ਗਈਆਂ ਸਨ।
ਇਸ ਵੇਲੇ ਝੀਲ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਡੀਸੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਕਾਲੀ ਮਾਤਾ ਦੇ ਮੰਦਰ ਵਿਚ ਆਉਂਦੇ ਸ਼ਰਧਾਲੂਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਝੀਲ ਦਾ ਪਾਣੀ ਸੁਕਾ ਦਿੱਤਾ ਗਿਆ। ਹੁਣ ਡਰੇਨੇਜ ਵਿਭਾਗ ਅਤੇ ਮੱਛੀ ਪਾਲਣ ਵਿਭਾਗ ਦੇ ਮਾਹਿਰਾਂ ਦੀ ਮਦਦ ਨਾਲ ਮੰਦਰ ਦੇ ਤਲਾਅ ਦੇ ਪਾਣੀ ਦਾ ਨਿਕਾਸ ਰਾਜਿੰਦਰਾ ਝੀਲ ਵਿੱਚ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਪ੍ਰਾਜੈਕਟਾਂ ’ਤੇ ਕਰੀਬ 60 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸ ਪ੍ਰਾਜੈਕਟ ਨੂੰ ਦਸੰਬਰ ਤੱਕ ਪੂਰਾ ਕਰਨ ਦਾ ਟੀਚਾ ਹੈ।

Advertisement

Advertisement
Advertisement