ਸੜਕ ਹਾਦਸੇ ਵਿੱਚ ਜ਼ਖ਼ਮੀ ਹੋਈ ਔਰਤ ਦੀ ਇਲਾਜ ਦੌਰਾਨ ਮੌਤ
07:14 AM Jul 23, 2024 IST
Advertisement
ਪੱਤਰ ਪ੍ਰੇਰਕ
ਸਮਾਣਾ, 22 ਜੁਲਾਈ
ਪਿਛਲੇ ਮਹੀਨੇ ਕਾਰ ਦੀ ਮੋਟਰਸਾਈਕਲ ਨਾਲ ਹੋਈ ਟੱਕਰ ਨਾਲ ਮੋਟਰਸਾਈਕਲ ਚਾਲਕ ਗੁਰਜੀਤ ਰਾਮ ਦੀ ਹੋਈ ਮੌਤ ਤੋਂ ਬਾਅਦ ਹਾਦਸੇ ‘ਚ ਜਖ਼ਮੀ ਉਸ ਦੀ ਪਤਨੀ ਹਰਜੀਤ ਕੌਰ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਾਂਚ ਅਧਿਕਾਰੀ ਘੱਗਾ ਪੁਲੀਸ ਦੇ ਏਐੱਸਆਈ ਬੂਟਾ ਸਿੰਘ ਨੇ ਦੱਸਿਆ ਕਿ 26 ਜੂਨ ਨੂੰ ਗੁਰਜੀਤ ਰਾਮ (31) ਵਾਸੀ ਪਿੰਡ ਅਰਨੇਟੂ ਅਤੇ ਉਸ ਦੀ ਪਤਨੀ ਹਰਜੀਤ ਕੌਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਾਤੜਾਂ ਤੋਂ ਆਪਣੇ ਪਿੰਡ ਆ ਰਹੇ ਸੀ ਤਾਂ ਰਸਤੇ ਵਿੱਚ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਗੁਰਜੀਤ ਰਾਮ ਦੀ ਮੌਤ ਹੋ ਗਈ ਸੀ ਹੁਣ ਉਸ ਦੀ ਪਤਨੀ ਹਰਜੀਤ ਕੌਰ ਮੌਤ ਹੋ ਗਈ। ਮ੍ਰਿਤਕ ਪਤੀ-ਪਤਨੀ ਆਪਣੇ ਪਿੱਛੇ ਦੋ ਛੋਟੇ- ਛੋਟੇ ਬੱਚੇ ਛੱਡ ਗਏ ਹਨ।
Advertisement
Advertisement
Advertisement