ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਈਬਰ ਠੱਗ ਵੱਲੋਂ ਰੇਹੜੀ ਵਾਲੇ ਨੂੰ ਠੱਗਣ ਦੀ ਕੋਸ਼ਿਸ਼

07:17 AM Oct 03, 2024 IST

ਪੱਤਰ ਪ੍ਰੇਰਕ
ਭੁੱਚੋ ਮੰਡੀ, 2 ਅਕਤੂਬਰ
ਸਾਈਬਰ ਠੱਗ ਲੋਕਾਂ ਨੂੰ ਗੁਮਰਾਹ ਕਰ ਕੇ ਠੱਗਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਹੇ ਹਨ। ਇਥੇ ਰੇਲਵੇ ਬਾਜ਼ਾਰ ਵਿੱਚ ਕੁਲਚੇ ਵੇਚਣ ਵਾਲੇ ਕੀਮਤੀ ਲਾਲ ਬਿੱਟੂ ਨੂੰ ਵਟਸਐਪ ’ਤੇ ਕਾਲ ਆਈ ਕਿ ਉਸ ਦੀ ਲੜਕੀ ਕਿਸੇ ਪਾਰਟੀ ਦੌਰਾਨ ਫੜੀ ਗਈ ਹੈ ਅਤੇ ਉਸ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਜੇ ਲੜਕੀ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣਾ ਹੈ, ਤਾਂ ਉਨ੍ਹਾਂ ਨੂੰ ਆਨਲਾਈਨ ਪੈਸੇ ਭੇਜ ਦਿਓ। ਕੀਮਤੀ ਲਾਲ ਨੇ ਦੱਸਿਆ ਕਿ ਠੱਗ ਹਫੜਾ-ਦਫੜੀ ਦੇ ਮਹੌਲ ਵਿੱਚ ਸਨ ਅਤੇ ਪੈਸੇ ਦੀ ਵਾਰ ਵਾਰ ਮੰਗ ਕਰ ਰਹੇ ਸਨ। ਇਸ ਗੱਲ ਤੋਂ ਉਸ ਨੂੰ ਕੁੱਝ ਸ਼ੰਕਾ ਪੈਦਾ ਹੋਈ, ਤਾਂ ਉਸ ਨੇ ਠੱਗਾਂ ਦਾ ਫੋਨ ਕੱਟ ਆਪਣੀ ਬੇਟੀ ਨੂੰ ਫੋਨ ਮਿਲਾ ਲਿਆ। ਬੇਟੀ ਨੇ ਦੱਸਿਆ ਕਿ ਉਹ ਆਪਣੇ ਦਫ਼ਤਰ ਵਿੱਚ ਠੀਕ ਠਾਕ ਹੈ ਜਿਸ ਕਾਰਨ ਉਸ ਨਾਲ ਠੱਗੀ ਵੱਜਣ ਤੋਂ ਬਚਾਅ ਹੋ ਗਿਆ।

Advertisement

Advertisement