ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ’ਚ ਸੱਤਾ ਤਬਦੀਲੀ ਦਾ ਮਾਹੌਲ ਸਿਰਜਿਆ: ਸਿੰਗਲਾ

10:24 AM Jun 17, 2024 IST
ਕਾਂਗਰਸ ਆਗੂ ਵਿਜੈਇੰਦਰ ਸਿੰਗਲਾ ਨਵਾਂ ਸ਼ਹਿਰ ’ਚ ਸਾਬਕਾ ਵਿਧਾਇਕ ਗੁਰਇਕਬਾਲ ਕੌਰ ਤੋਂ ਆਸ਼ੀਰਵਾਦ ਲੈਂਦੇ ਹੋਏ।

ਸੁਰਜੀਤ ਮਜਾਰੀ
ਨਵਾਂ ਸ਼ਹਿਰ, 16 ਜੂਨ
ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਲੋਕ ਸਭਾ ਦੇ ਨਤੀਜੇ ਸਾਬਤ ਕਰ ਰਹੇੇ ਹਨ ਕਿ ਪੰਜਾਬ ਅੰਦਰ ਸੱਤਾ ਤਬਦੀਲੀ ਦਾ ਮਹੌਲ ਸਿਰਜ ਹੋ ਚੁੱਕਾ ਹੈ, ਜਿਸ ਕਰਕੇ ਅਗਲੀ ਸਰਕਾਰ ਕਾਂਗਰਸ ਦੀ ਹੋਵੇਗੀ। ਉਹ ਆਨੰਦਪੁਰ ਸਾਹਿਬ ਤੋਂ ਮਿਲੀ ਹਾਰ ਬਾਅਦ ਇੱਥੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਉਹ ਜਿੱਤ ਹਾਰ ਦੀ ਰਾਜਨੀਤੀ ’ਚ ਵਿਸ਼ਵਾਸ਼ ਨਹੀਂ ਰੱਖਦੇ ਸਗੋਂ ਸਦਾ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਸਾਂਝ ਕਾਇਮ ਰੱਖਣ ਨੂੰ ਪਹਿਲ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਾਕੀ ਉਮੀਦਵਾਰਾਂ ਵਾਂਗ ਝੂਠੇ ਲਾਰਿਆਂ ਨਾਲ ਵੋਟਾਂ ਬਟੋਰਨ ਦੇ ਰਾਹੇ ਨਹੀਂ ਤੁਰੇ ਸਗੋਂ ਸਾਰਾ ਕੁੱਝ ਨਾਪ ਤੋਲ ਕੇ ਕਿਹਾ ਅਤੇ ਉਹ ਆਪਣੇ ਬੋਲ ਪੁਗਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਵਰਕਰਾਂ ਨੂੰ ਪਾਰਟੀ ਦੀ ਰੀੜ ਦੀ ਹੱਡੀ ਦੱਸਦਿਆਂ ਕਿਹਾ ਕਿ ਉਹ ਸ਼ਬਦੀ ਧੰਨਵਾਦ ਦੀ ਥਾਂ ਉਨ੍ਹਾਂ ਨੂੰ ਸਿਜਦਾ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਹਰ ਦੁੱਖ ਸੁੱਖ ’ਚ ਹਾਜ਼ਰ ਰਹਿਣ ਦਾ ਵਾਅਦਾ ਕਰਦੇ ਹਨ। ਇਸ ਮੌਕੇ ਨਵਾਂ ਸ਼ਹਿਰ ਤੋਂ ਸਾਬਕਾ ਵਿਧਾਇਕ ਬੀਬੀ ਗੁਰਇਕਬਾਲ ਕੌਰ ਨੇ ਕਿਹਾ ਕਿ ਵਿਜੈਇੰਦਰ ਸਿੰਗਲਾ ਦੀ ਆਮਦ ਨਾਲ ਵਰਕਰਾਂ ਦੇ ਹੌਸਲੇ ਬੁਲੰਦ ਹਨ ਅਤੇ ਲੋਕ ਸਭਾ ’ਚ ਥੋਹੜੀਆਂ ਵੋਟਾਂ ਦੇ ਅੰਤਰ ਨੂੰ ਪੂਰਾ ਕਰਨ ਲਈ ਹੋਰ ਮਿਹਨਤ ਕਰਨਗੇ।

Advertisement

‘ਮੈਂ ‘ਓਪਰਾ’ ਨਹੀਂ ਰਿਹਾ’

ਵਿਜੈਇੰਦਰ ਸਿੰਗਲ ਨੇ ਚੋਣਾਂ ’ਚ ਉਨ੍ਹਾਂ ਨੂੰ ਓਪਰਾ ਪ੍ਰਚਾਰਨ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਹ ਹਾਰ ਤੋਂ ਬਾਅਦ ਵੀ ਆਨੰਦਪੁਰ ਸਾਹਿਬ ਹਲਕੇ ਅੰਦਰ ਹਾਜ਼ਰ ਰਹਿਣਗੇ। ਉਨ੍ਹਾਂ ਕਿਹ ਕਿ ਚੋਣ ਪ੍ਰਚਾਰ ਦੌਰਾਨ ਜਿਨ੍ਹਾਂ ਪਿੰਡਾਂ ਵਿੱਚ ਨਹੀਂ ਵੀ ਜਾ ਸਕਿਆ ਹੁਣ ਧੰਨਵਾਦ ਕਰਨ ਉਨ੍ਹਾਂ ਪਿੰਡਾਂ ਤੱਕ ਵੀ ਪਹੁੰਚ ਕਰਨਗੇ।

Advertisement
Advertisement
Advertisement