ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਸਰਕਾਰ ਨੂੰ ਤਾਇਕਵਾਂਡੋ ਖਿਡਾਰੀ ਖੁਸ਼ਪ੍ਰੀਤ ਦੀ ਬਾਂਹ ਫੜਨ ਦੀ ਅਪੀਲ

08:49 AM Sep 05, 2024 IST

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 4 ਸਤੰਬਰ
ਰਾਜਪੁਰਾ ਦਾ ਵਸਨੀਕ ਤਾਇਕਵਾਂਡੋ ਖਿਡਾਰੀ 13 ਸਾਲਾ ਖੁਸ਼ਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਗ਼ਰੀਬੀ ਕਾਰਨ ਖੇਡ ’ਚ ਪੱਛੜਨ ਕਾਰਨ ਚਿੰਤਾ ਵਿਚ ਹੈ। ਖੁਸ਼ਪ੍ਰੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਖੁਸ਼ਪ੍ਰੀਤ ਛੇਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਦਾ ਪਿਤਾ ਦਿਹਾੜੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਖੁਸ਼ਪ੍ਰੀਤ ਸਿੰਘ ਤਾਇਕਵਾਂਡੋ ਦਾ ਇਕ ਬਿਹਤਰ ਖਿਡਾਰੀ ਹੈ ਜਿਸ ਨੇ ਕਈ ਸੋਨ ਅਤੇ ਕਾਂਸੇ ਦੇ ਤਗ਼ਮੇ ਜਿੱਤੇ ਹਨ। ਨੈਸ਼ਨਲ ਪੱਧਰ ਤੱਕ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗ਼ਮਾ ਵੀ ਜਿੱਤਿਆ ਹੈ। ਹੁਣ ਉਸ ਨੇ ਕੌਮਾਂਤਰੀ ਮੁਕਾਬਲਿਆਂ ਦੀ ਤਿਆਰੀ ਕਰਨੀ ਹੈ ਪਰ ਇਸ ਲਈ ਨਾ ਤਾਂ ਉਨ੍ਹਾਂ ਕੋਲ ਖੁਸ਼ਪ੍ਰੀਤ ਨੂੰ ਦੇਣ ਲਈ ਚੰਗੀ ਖੁਰਾਕ ਹੈ ਅਤੇ ਨਾ ਹੀ ਸਿਖਲਾਈ ਕੇਂਦਰ। ਇਸ ਲਈ ਉਨ੍ਹਾਂ ਦਾ ਪੁੱਤਰ ਚਿੰਤਾ ਵਿਚ ਰਹਿੰਦਾ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਹੋਣਹਾਰ ਖੁਸ਼ਪ੍ਰੀਤ ਸਿੰਘ ਦੀ ਵਿੱਤੀ ਮਦਦ ਕੀਤੀ ਜਾਵੇ।

Advertisement

Advertisement