For the best experience, open
https://m.punjabitribuneonline.com
on your mobile browser.
Advertisement

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਅਗਲੇ ਮਹੀਨੇ ਹੋਵੇਗੀ ਰਿਲੀਜ਼

07:28 AM May 09, 2024 IST
ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਕੁੜੀ ਹਰਿਆਣੇ ਵੱਲ ਦੀ’ ਅਗਲੇ ਮਹੀਨੇ ਹੋਵੇਗੀ ਰਿਲੀਜ਼
Advertisement

ਮੁੰਬਈ: ਪੰਜਾਬੀ ਅਦਾਕਾਰ ਅਤੇ ਫ਼ਨਕਾਰ ਐਮੀ ਵਿਰਕ ਤੇ ਅਦਾਕਾਰਾ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ ‘ਕੁੜੀ ਹਰਿਆਣੇ ਵੱਲ ਦੀ’ ਅਗਲੇ ਮਹੀਨੇ 14 ਜੂਨ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਦੂਜਾ ਨਾਮ ‘ਛੋਰੀ ਹਰਿਆਣੇ ਆਲੀ’ ਹੈ। ਐਮੀ ਨੇ ਇੰਸਟਾਗ੍ਰਾਮ ’ਤੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਜਿਸ ਵਿੱਚ ਹਲ਼ ’ਤੇ ਖੜ੍ਹੇ ‘ਜੱਟ’ ਐਮੀ ਵਿਰਕ ਨੂੰ ‘ਜਾਟਨੀ’ ਸੋਨਮ ਖਿੱਚਦੀ ਨਜ਼ਰ ਆ ਰਹੀ ਹੈ। ਉਸ ਨੇ ਆਖਿਆ, ‘‘ਜੱਟ ਅਤੇ ਜਾਟਨੀ... ਮੈਂ ਤੇਰੇ ਨਾਲ ਨਹੀਂ, ਤੇਰੇ ਲਈ ਲੜਨਾ ਚਾਹੁੰਦਾ।’’ ਸੋਨਮ ਨੇ ਵੀ ਇਹੀ ਪੋਸਟਰ ਸਾਂਝਾ ਕਰਦਿਆਂ ਆਖਿਆ, ‘‘ਮੈਂ ਥਾਰੇ ਸੇ ਨਹੀਂ, ਥਾਰੇ ਲੀਏ ਲੜਨਾ ਚਾਹੂੰ।’’
ਫਿਲਮ ਦਾ ਨਿਰਦੇਸ਼ਨ ਰਾਕੇਸ਼ ਧਵਨ ਨੇ ਕੀਤਾ ਹੈ। ਰਾਕੇਸ਼ ਫਿਲਮ ‘ਹੌਸਲਾ ਰੱਖ’ ਅਤੇ ‘ਆਜਾ ਮੈਕਸਿਕੋ ਚੱਲੀਏ’ ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ।’’ -ਆਈਏਐੱਨਐੱਸ

Advertisement

Advertisement
Author Image

joginder kumar

View all posts

Advertisement
Advertisement
×