ਟੇਬਲ ਟੈਨਿਸ ’ਚ ਅੰਮ੍ਰਿਤਸਰ ਜੇਤੂ
08:38 AM Sep 19, 2024 IST
ਅੰਮ੍ਰਿਤਸਰ: 68ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੇ ਟੇਬਲ ਟੈਨਿਸ ਅੰਡਰ-19 ਲੜਕੀਆਂ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਸਥਾਨਕ ਭਵਨਜ਼ ਐੱਸਐਲ ਸਕੂਲ ਵਿਖੇ ਕਰਵਾਏ ਗਏ। ਇਸ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ, ਪਟਿਆਲਾ ਦੀ ਟੀਮ ਨੇ ਦੂਸਰਾ ਅਤੇ ਲੁਧਿਆਣਾ ਨੇ ਤੀਸਰਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਆਸ਼ੂ ਵਿਸ਼ਾਲ ਨੇ ਦੱਸਿਆ ਕਿ ਸਟੇਟ ਟੂਰਨਾਮੈਂਟ ਤੋਂ ਬਾਅਦ ਚੰਗੇ ਖਿਡਾਰੀਆਂ ਦੀ ਚੋਣ ਸਕੂਲ ਨੈਸ਼ਨਲ ਖੇਡਾਂ ਲਈ ਕੀਤੀ ਜਾਣੀ ਹੈ। ਡੀਈਓ ਹਰਭਗਵੰਤ ਸਿੰਘ, ਡੀਡੀਈਓ ਰਾਜੇਸ਼ ਖੰਨਾ, ਆਸ਼ੂ ਵਿਸ਼ਾਲ, ਪ੍ਰਿੰਸੀਪਲ ਸੋਨੀਆ ਸਹਿਦੇਵ, ਮੋਨਿਕਾ, ਪ੍ਰਿੰਸੀਪਲ ਹਰਪ੍ਰੀਤ ਪਾਲ ਸਿੰਘ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ
Advertisement
Advertisement