ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਮ੍ਰਿਤਸਰ: ਦੂਜੇ ਦਿਨ ਵੀ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ

07:24 AM Jun 21, 2024 IST

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 20 ਜੂਨ
ਅੱਜ ਦੂਜੇ ਦਿਨ ਵੀ ਮੀਂਹ ਪੈਣ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਦੁਪਹਿਰ ਵੇਲੇ ਅਚਨਚੇਤੀ ਬੱਦਲ ਛਾ ਗਏ ਅਤੇ ਬਾਅਦ ਵਿੱਚ ਮੋਹਲੇਧਾਰ ਮੀਂਹ ਪਿਆ। ਮੀਂਹ ਭਾਵੇਂ ਕੁਝ ਦੇਰ ਹੀ ਪਿਆ ਪਰ ਬਾਅਦ ਵਿੱਚ ਹਵਾ ਵਿੱਚ ਨਮੀ ਆਉਣ ਕਾਰਨ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ।
ਬੀਤੇ ਦਿਨ ਵੀ ਤੇਜ਼ ਝੱਖੜ ਤੋਂ ਬਾਅਦ ਮੀਂਹ ਪਿਆ ਸੀ। ਦੇਰ ਰਾਤ ਵੀ ਤੇਜ਼ ਝੱਖੜ ਚੱਲਦਾ ਰਿਹਾ ਹੈ ਅਤੇ ਕਿਣਮਿਣ ਵੀ ਹੋਈ ਸੀ। ਦੱਸਣਯੋਗ ਹੈ ਕਿ ਪਿਛਲੇ ਲਗਭਗ ਇੱਕ ਮਹੀਨੇ ਤੋਂ ਸਖ਼ਤ ਗਰਮੀ ਪੈ ਰਹੀ ਹੈ ਅਤੇ ਤਾਪਮਾਨ 40 ਤੋਂ 45 ਡਿਗਰੀ ਸੈਲਸੀਅਸ ਵਿਚਾਲੇ ਰਿਹਾ ਹੈ। ਸਖ਼ਤ ਗਰਮੀ ਨੇ ਆਮ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਮੌਸਮ ਵਿਭਾਗ ਵੱਲੋਂ ਭਾਵੇਂ ਮਾਨਸੂਨ ਦੀ ਆਮਦ ਅਜੇ ਦੂਰ ਦੱਸੀ ਜਾ ਰਹੀ ਹੈ ਪਰ ਬੀਤੇ ਕੱਲ੍ਹ ਅਤੇ ਅੱਜ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਇਸ ਨਾਲ ਪਸ਼ੂ, ਪੰਛੀਆਂ ਅਤੇ ਬੂਟਿਆਂ ਨੂੰ ਵੀ ਰਾਹਤ ਮਿਲੀ ਹੈ।

Advertisement

Advertisement
Advertisement