For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ ਹਵਾਈ ਅੱਡੇ ਨੇ ‘ਬੈਸਟ ਸਟੇਸ਼ਨ ਐਵਾਰਡ’ ਜਿੱਤਿਆ

08:32 AM Aug 24, 2024 IST
ਅੰਮ੍ਰਿਤਸਰ ਹਵਾਈ ਅੱਡੇ ਨੇ ‘ਬੈਸਟ ਸਟੇਸ਼ਨ ਐਵਾਰਡ’ ਜਿੱਤਿਆ
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 23 ਅਗਸਤ
ਇੱਥੋਂ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਮਾਣ ਵਾਲੀ ਗੱਲ ਹੈ ਕਿ ਮਲੇਸ਼ੀਆ ਦੀ ਏਅਰਲਾਈਨ ‘ਏਅਰ ਏਸ਼ੀਆ ਐਕਸ’ ਨੇ ਜੁਲਾਈ 2024 ਦੇ ਮਹੀਨੇ ਲਈ ਹਵਾਈ ਅੱਡੇ ਨੂੰ ‘ਬੈਸਟ ਸਟੇਸ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਹੈ।
ਏਅਰ ਏਸ਼ੀਆ ਐਕਸ, ਜਿਹੜੀ ਦੁਨੀਆਂ ਦੀ ਸਭ ਤੋਂ ਵੱਡੀ ਤੇ ਘੱਟ ਕਿਰਾਏ ਵਾਲੀ ਏਅਰਲਾਈਨ ਵਿੱਚੋਂ ਇਕ ਹੈ ਅਤੇ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਲਈ ਹਫਤੇ ’ਚ ਚਾਰ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰਦੀ ਸੀ,ਪਰ ਅੱਜ ਕੱਲ੍ਹ ਰੋਜ਼ਾਨਾ ਚਲਦੀ ਹੈ। ਇਹ ਐਵਾਰਡ ਦੁਨੀਆਂ ਭਰ ਦੇ ਏਅਰ ਏਸ਼ੀਆ ਐਕਸ ਨੈੱਟਵਰਕ ਦੇ 24 ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿੱਚੋਂ ਅੰਮ੍ਰਿਤਸਰ ਏਅਰਪੋਰਟ ਨੂੰ ਸਮੇਂ ’ਤੇ ਉਡਾਣਾਂ ਦਾ ਸੰਚਾਲਨ ਕਰਨ ਅਤੇ ਸਭ ਤੋਂ ਵੱਧ ਨੈੱਟ ਪ੍ਰਮੋਟਰ ਸਕੋਰ ਪ੍ਰਾਪਤ ਕਰਨ ’ਤੇ ਮਿਲਿਆ ਹੈ।
ਅੰਮ੍ਰਿਤਸਰ ਵਿੱਚ ਏਅਰ ਏਸ਼ੀਆ ਐਕਸ ਦੇ ਸਟੇਸ਼ਨ ਮੈਨੇਜਰ ਬੀਰ ਸਿੰਘ ਬੱਗਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ, “ਇਹ ਪ੍ਰਾਪਤੀ ਸਾਡੀ ਮਿਹਨਤ ਦਾ ਪ੍ਰਮਾਣ ਹੈ।’ ਬੱਗਾ ਨੇ ਆਪਣੀ ਟੀਮ ਦੇ ਹਰੇਕ ਮੈਂਬਰ ਦੀ ਮਿਹਨਤ ਨੂੰ ਸਵੀਕਾਰ ਕਰਦਿਆਂ ਅੰਮ੍ਰਿਤਸਰ ਏਅਰਪੋਰਟ ਦੀ ਆਪਣੀ ਪੂਰੀ ਟੀਮ ਦਾ ਧੰਨਵਾਦ ਕੀਤਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਸਮਾਜ ਸੇਵੀ ਗੈਰ-ਸਰਕਾਰੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ, ਜਿਨ੍ਹਾਂ ਨੇ ਅਗਸਤ 2018 ਵਿੱਚ ਇਨ੍ਹਾਂ ਉਡਾਣਾਂ ਨੂੰ ਸ਼ੁਰੂ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਉਨ੍ਹਾਂ ਨੇ ਵੀ ਏਅਰ ਏਸ਼ੀਆ ਐਕਸ ਦੇ ਅੰਮ੍ਰਿਤਸਰ ਏਅਰਪੋਰਟ ਸਟਾਫ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਹੈ। ਇਨ੍ਹਾਂ ਸੰਸਥਾਵਾਂ ਦੇ ਵਫਦ, ਜਿਸ ਵਿੱਚ ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਰਾੜ, ਰਾਜਵਿੰਦਰ ਸਿੰਘ ਗਿੱਲ, ਯੋਗੇਸ਼ ਕਾਮਰਾ ਅਤੇ ਜੇਪੀ ਸਿੰਘ ਸ਼ਾਮਲ ਸਨ, ਨੇ ਏਅਰ ਏਸ਼ੀਆ ਐਕਸ ਦੇ ਅੰਮ੍ਰਿਤਸਰ ਹਵਾਈ ਅੱਡੇ ਦੇ ਸਟੇਸ਼ਨ ਮੈਨੇਜਰ ਬੀਰ ਸਿੰਘ ਬੱਗਾ ਅਤੇ ਮੁੱਖ ਸੁਰੱਖਿਆ ਅਫ਼ਸਰ ਗੁਰਦੀਪ ਸਿੰਘ ਨੂੰ ਸਨਮਾਨਿਤ ਕੀਤਾ।
ਯੋਗੇਸ਼ ਕਾਮਰਾ, ਕਨਵੀਨਰ (ਭਾਰਤ) ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਕਿਹਾ ਕਿ ਇਹ ਪੁਰਸਕਾਰ ਏਅਰ ਏਸ਼ੀਆ ਐਕਸ ਦੀ ਅੰਮ੍ਰਿਤਸਰ ਏਅਰਪੋਰਟ ਟੀਮ ਦੇ ਸਮਰਪਣ ਅਤੇ ਸਮੂਹਿਕ ਯਤਨਾਂ ਨੂੰ ਉਜਾਗਰ ਕਰਦਾ ਹੈ।

Advertisement
Advertisement
Author Image

sukhwinder singh

View all posts

Advertisement
×