ਅਮਰੀਕਾ: ਭਾਰਤੀ ਨਾਗਰਿਕ ਨੇ ਫੋਨ ਤੇ ਬੀਮਾ ਕੰਪਨੀਆਂ ਨਾਲ ਧੋਖਾਧੜੀ ਦੇ ਦੋਸ਼ ਕਬੂਲੇ
11:19 AM Jun 06, 2024 IST
ਵਾਸ਼ਿੰਗਟਨ, 6 ਜੂਨ
ਅਮਰੀਕਾ ਦੇ ਨਿਊਜਰਸੀ ਦੀ ਅਦਾਲਤ ਵਿਚ ਭਾਰਤੀ ਮੂਲ ਦੇ ਨਾਗਰਿਕ ਨੇ ਫਰਜ਼ੀ ਪਛਾਣ ਦੇ ਜ਼ਰੀਏ ਵੱਖ-ਵੱਖ ਫੋਨ ਅਤੇ ਬੀਮਾ ਕੰਪਨੀਆਂ ਨਾਲ ਲੱਖਾਂ ਅਮਰੀਕੀ ਡਾਲਰਾਂ ਦੀ ਧੋਖਾਧੜੀ ਕਰਨ ਦਾ ਜੁਰਮ ਕਬੂਲ ਕੀਤਾ ਹੈ। ਕੇਸ ਦੇ ਸਬੰਧ ਵਿੱਚ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮ ਨੇ ਸੈਲੂਲਰ ਡਿਵਾਈਸਾਂ ਨੂੰ ਬਦਲਣ ਲਈ ਝੂਠੇ ਦਾਅਵੇ ਪੇਸ਼ ਕੀਤੇ ਅਤੇ ਫਿਰ ਉਨ੍ਹਾਂ ਡਿਵਾਈਸਾਂ ਨੂੰ ਅਮਰੀਕਾ ਤੋਂ ਬਾਹਰ ਵੇਚ ਦਿੱਤਾ। ਸੰਦੀਪ ਬੇਂਗੜਾ (36) ਨੇ ਦੋ ਦੋਸ਼ ਕਬੂਲ ਕੀਤੇ ਹਨ। ਦੋਸ਼ੀ ਨੇ ਮੰਨਿਆ ਕਿ ਬਦਲੇ ਗਏ ਸਾਜ਼ੋ-ਸਾਮਾਨ ਦੀ ਕੀਮਤ 90 ਲੱਖ ਡਾਲਰ ਤੋਂ ਵੱਧ ਸੀ। ਉਸ ਨੂੰ 10 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ।
Advertisement
Advertisement