ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰਨਾਥ ਯਾਤਰਾ: ਸਖ਼ਤ ਸੁਰੱਖਿਆ ਹੇਠ ਪਹਿਲਾ ਜਥਾ ਅੱਜ ਜੰਮੂ ਤੋਂ ਹੋਵੇਗਾ ਰਵਾਨਾ

07:17 AM Jun 28, 2024 IST

ਜੰਮੂ, 27 ਜੂਨ
ਅਮਰਨਾਥ ਗੁਫਾ ਤੀਰਥ ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਬਹੁ-ਪਰਤੀ ਸੁਰੱਖਿਆ ਪ੍ਰਬੰਧਾਂ ਹੇਠ ਸ਼ੁੱਕਰਵਾਰ ਨੂੰ ਜੰਮੂ ਤੋਂ ਦੱਖਣੀ ਕਸ਼ਮੀਰ ਦੇ ਬੇਸ ਕੈਂਪ ਲਈ ਰਵਾਨਾ ਹੋਵੇਗਾ। ਇੱਥੋਂ ਹੀ ਇਸ ਸਾਲ ਦੀ ਤੀਰਥ ਯਾਤਰਾ ਸ਼ੁਰੂ ਹੋਵੇਗੀ। 52 ਦਿਨ ਚੱਲਣ ਵਾਲੀ ਯਾਤਰਾ ਅਨੰਤਨਾਗ ਵਿੱਚ 48 ਕਿਲੋਮੀਟਰ ਲੰਮੇ ਨੂਨਵਾਂ-ਪਹਿਲਗਾਮ ਅਤੇ ਗੰਦਰਬਲ ਵਿੱਚ 14 ਕਿਲੋਮੀਟਰ ਛੋਟੇ ਪਰ ਸਿੱਧੀ ਚੜ੍ਹਾਈ ਵਾਲੇ ਬਾਲਟਾਲ ਮਾਰਗ ਰਾਹੀਂ 29 ਜੂਨ ਤੋਂ ਸ਼ੁਰੂ ਹੋਵੇਗੀ ਜੋ 19 ਅਗਸਤ ਤੱਕ ਚੱਲੇਗੀ। ਪ੍ਰਸ਼ਾਸਨ ਨੇ ਅਮਰਨਾਥ ਗੁਫਾ ਤੀਰਥ ਯਾਤਰਾ ਲਈ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਅੱਜ ਮੌਕੇ ’ਤੇ ਹੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਜੋ ਸ੍ਰੀ ਅਮਰਨਾਥ ਗੁਫ਼ਾ ਬੋਰਡ (ਐੱਸਏਐੱਸਬੀ) ਦੇ ਚੇਅਰਮੈਨ ਵੀ ਹਨ, ਨੇ ਇੱਥੇ ਉੱਚ ਪੱਧਰੀ ਮੀਟਿੰਗ ਵਿੱਚ ਸੁਰੱਖਿਆ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਜੰਮੂ ਕਸ਼ਮੀਰ ਦੇ ਵੱਖ-ਵੱਖ ਬੇਸ ਕੈਂਪਾਂ ਦਾ ਦੌਰਾ ਕੀਤਾ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਯਾਤਰਾ ਦਾ ਪਹਿਲਾ ਜਥਾ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਸ਼ੁੱਕਰਵਾਰ ਤੜਕੇ ਚਾਰ ਵਜੇ ਕਸ਼ਮੀਰ ਲਈ ਰਵਾਨਾ ਹੋਵੇਗਾ।’’ -ਪੀਟੀਆਈ

Advertisement

Advertisement
Advertisement