ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰਜੀਤ ਕੌਰ ਜਲਾਲ ਨੇ ਸਮਰਥਕਾਂ ਨਾਲ ਮਨਾਏ ਜਸ਼ਨ

06:47 AM Oct 17, 2024 IST
ਜਲਾਲ ’ਚ ਆਪਣੇ ਸਮਰਥਕਾਂ ਨਾਲ ਬੂਟਾ ਸਿੰਘ ਜਲਾਲ ਤੇ ਸਰਪੰਚ ਅਮਰਜੀਤ ਕੌਰ।

ਪੱਤਰ ਪ੍ਰੇਰਕ
ਭਗਤਾ ਭਾਈ, 16 ਅਕਤੂਬਰ
ਆਮ ਆਦਮੀ ਪਾਰਟੀ ਹਲਕਾ ਰਾਮਪੁਰਾ ਫੂਲ ਦੇ ਕੋਆਰਡੀਨੇਟਰ ਬੂਟਾ ਸਿੰਘ ਜਲਾਲ ਵੱਲੋਂ ਪਿੰਡ ਜਲਾਲ ਦੀ ਸਰਪੰਚੀ ਦੀ ਚੋਣ ਵਿੱਚ ਉਤਾਰੇ ਗਏ ਉਮੀਦਵਾਰ ਅਮਰਜੀਤ ਕੌਰ ਨੇ ਆਪਣੇ ਵਿਰੋਧੀ ਉਮੀਦਵਾਰ ਮੂਰਤੀ ਕੌਰ ਨੂੰ 535 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਪਿੰਡ ਦੇ ਕੁਲ 11 ਪੰਚਾਇਤ ਮੈਂਬਰਾਂ ’ਚੋਂ 10 ਮੈਂਬਰ ਨਿਰਮਲ ਸਿੰਘ, ਰਣਜੀਤ ਕੌਰ, ਸੁਰਜੀਤ ਕੌਰ, ਸੁਰਜੀਤ ਸਿੰਘ, ਹਰਮਨਜੋਤ ਕੌਰ, ਸੀਨਤੇ ਬੀਬੀ, ਜਸਕਰਨ ਸਿੰਘ, ਗੁਰਮੀਤ ਸਿੰਘ, ਸੋਹਣ ਸਿੰਘ ਚੇਅਰਮੈਨ ਅਤੇ ਸੰਦੀਪ ਸਿੰਘ ਆਪ ਨਾਲ ਸਬੰਧਤ ਚੁਣੇ ਗਏ ਹਨ। ਅਮਰਜੀਤ ਕੌਰ ਦੀ ਜਿੱਤ ਦੀ ਖੁਸ਼ੀ ‘ਚ ਸਮਰਥਕਾਂ ਨੇ ਪਿੰਡ ਵਿੱਚ ਜੇਤੂ ਮਾਰਚ ਕੱਢਦਿਆਂ ਪਟਾਖ਼ੇ ਚਲਾ ਕੇ ਤੇ ਲੱਡੂ ਵੰਡ ਕੇ ਜਿੱਤ ਦੇ ਜਸ਼ਨ ਮਨਾਏ। ਕੋਆਰਡੀਨੇਟਰ ਬੂਟਾ ਸਿੰਘ ਜਲਾਲ, ਜੇਤੂ ਸਰਪੰਚ ਅਮਰਜੀਤ ਕੌਰ, ਅੰਤਰਰਾਸ਼ਟਰੀ ਕਬੱਡੀ ਕੁਮੈਟੇਟਰ ਰੁਪਿੰਦਰ ਸਿੰਘ ਜਲਾਲ ਅਤੇ ਪੰਚਾਂ ਨੇ ਸ਼ਾਨਦਾਰ ਜਿੱਤ ਲਈ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਨਵੀਂ ਚੁਣੀ ਪੰਚਾਇਤ ਪਿੰਡ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ।

Advertisement

Advertisement