ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰ ਨੂਰੀ ਨੇ ਸਰਦੂਲ ਸਿਕੰਦਰ ਦਾ ਪੋਰਟਰੇਟ ਲਗਾਇਆ

07:36 AM Sep 04, 2024 IST
ਇੰਡੋਜ਼ ਪੰਜਾਬੀ ਲਾਇਬ੍ਰੇਰੀ ਵਿੱਚ ਅਮਰ ਨੂਰੀ ਮਰਹੂਮ ਗਾਇਕ ਸਰਦੂਲ ਸਿਕੰਦਰ ਦਾ ਪੋਰਟਰੇਟ ਲਗਾਉਂਦੀ ਹੋਈ

ਸਰਬਜੀਤ ਸਿੰਘ
ਬ੍ਰਿਸਬੇਨ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਆਸਟਰੇਲੀਆ ਦੇ ਦੌਰੇ ’ਤੇ ਆਈ ਨਾਮਵਰ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਦਾ ਸਵਾਗਤ ਕੀਤਾ ਗਿਆ। ਗਿੱਧਾ ਕੱਪ ਬ੍ਰਿਸਬੇਨ ਵਿੱਚ ਸ਼ਿਰਕਤ ਕਰਨ ਪਹੁੰਚੀ ਗਿੱਧਾ ਮਾਹਿਰ ਸਰਬਜੀਤ ਮਾਂਗਟ ਵੀ ਉਸ ਦੇ ਨਾਲ ਉਚੇਚੇ ਰੂਪ ਵਿੱਚ ਸ਼ਾਮਲ ਹੋਈ।
ਇੱਥੇ ਇੰਡੋਜ਼ ਪੰਜਾਬੀ ਲਾਇਬ੍ਰੇਰੀ ਦੇ ਹਾਲ ਆਫ ਫੇਮ ਵਿੱਚ ਅਮਰ ਨੂਰੀ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਦਾ ਪੋਰਟਰੇਟ ਆਪਣੇ ਹੱਥੀਂ ਲਗਾਇਆ। ਸਮਾਗਮ ਦੀ ਸ਼ੁਰੂਆਤ ਪ੍ਰਭਜੋਤ ਸਿੰਘ ਸੰਧੂ ਵੱਲੋਂ ਸਰਦੂਲ ਸਿਕੰਦਰ ਦੀ ਸੰਗੀਤਕ ਦੇਣ ਬਾਰੇ ਚਾਨਣਾ ਪਾਉਂਦਿਆਂ ਹੋਈ। ਇਸ ਤੋਂ ਬਾਅਦ ਮਨਜੀਤ ਬੋਪਾਰਾਏ ਨੇ ਇਪਸਾ ਦੀਆਂ ਪ੍ਰਾਪਤੀਆਂ, ਕਾਰਜਾਂ ਅਤੇ ਇਤਿਹਾਸ ਬਾਰੇ ਦੱਸਦਿਆਂ ਸਰਦੂਲ ਸਿਕੰਦਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਰਧਾਂਜਲੀ ਦਿੰਦਿਆਂ ਗੀਤਕਾਰ ਨਿਰਮਲ ਦਿਓਲ ਨੇ ਸਰਦੂਲ ਸਿਕੰਦਰ ਨਾਲ ਬਿਤਾਏ ਪਲਾਂ ਦਾ ਜ਼ਿਕਰ ਕੀਤਾ। ਗਾਇਕ ਕੁਲਜੀਤ ਸੰਧੂ, ਬਿੱਕਰ ਬਾਈ ਅਤੇ ਪਾਲ ਰਾਊਕੇ ਵੱਲੋਂ ਗੀਤਾਂ ਨਾਲ ਸਰਦੂਲ ਸਿਕੰਦਰ ਨੂੰ ਯਾਦ ਕੀਤਾ ਗਿਆ। ਪਰਥ ਤੋਂ ਆਏ ਹਰਲਾਲ ਸਿੰਘ ਨੇ ਇਪਸਾ ਦੇ ਇਸ ਉਪਰਾਲੇ ਨੂੰ ਬਹੁਤ ਵਿਸ਼ੇਸ ਦੱਸਿਆ। ਇਪਸਾ ਦੇ ਪ੍ਰਧਾਨ ਰੁਪਿੰਦਰ ਸੋਜ਼ ਨੇ ਸਰਦੂਲ ਸਿਕੰਦਰ ਦੀ ਗਾਇਕੀ ਦੇ ਸੰਜੀਦਾ, ਉਸਾਰੂ ਅਤੇ ਸਕੂਨ ਦੇਣ ਵਾਲੇ ਪੱਖ ਬਾਰੇ ਵਿਚਾਰ ਰੱਖੇ।
ਗਿੱਧਾ ਕੋਚ ਅਤੇ ਬੋਲੀਕਾਰ ਪਾਲ ਸਿੰਘ ਸਮਾਉ ਨੇ ਜਿੱਥੇ ਸਰਦੂਲ ਸਿਕੰਦਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉੱਥੇ ਸਮਾਜ ਵਿੱਚ ਕਲਾ ਦੀ ਬੇਕਦਰੀ, ਸੰਗੀਤ ਵਿੱਚ ਨਿਘਾਰ ਅਤੇ ਲੋਕ ਨਾਚਾਂ ਲਈ ਹੋਰ ਯਤਨ ਕੀਤੇ ਜਾਣ ਦੀ ਬੇਨਤੀ ਕੀਤੀ। ਸਰਬਜੀਤ ਮਾਂਗਟ ਨੇ ਅਜਿਹੇ ਸਮਾਗਮਾਂ ਦੀ ਮਹੱਤਤਾ, ਚੰਗੇ ਸੰਗੀਤ ਅਤੇ ਨਾਰੀ ਅਗਵਾਈ ਦੀ ਗੱਲ ਕਰਦਿਆਂ ਸਰਦੂਲ ਸਿਕੰਦਰ ਦੀ ਗਾਇਕੀ ਨੂੰ ਪੰਜਾਬੀ ਸੰਗੀਤ ਜਗਤ ਦਾ ਅਹਿਮ ਹਾਸਲ ਕਿਹਾ। ਅੰਤ ਵਿੱਚ ਅਮਰ ਨੂਰੀ ਨੇ ਸੇਜਲ ਸ਼ਬਦਾਂ ਨਾਲ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਆਪਣੇ ਵਿਚਾਰ ਰੱਖੇ। ਉਸ ਦੇ ਜੀਵਨ ਦੇ ਕਈ ਕਿੱਸੇ ਸਾਂਝੇ ਕਰਦਿਆਂ ਉਸ ਦਾ ਕਈ ਵਾਰ ਮਨ ਭਰਿਆ। ਅਮਰ ਨੂਰੀ ਨੇ ਇਪਸਾ ਪਰਿਵਾਰ ਦੇ ਇਸ ਸਮਾਗਮ ਲਈ ਉਮਰ ਭਰ ਰਿਣੀ ਰਹਿਣ ਦੀ ਗੱਲ ਕਰਦਿਆਂ ਮਰਹੂਮ ਹਸਤੀਆਂ ਨੂੰ ਇੰਜ ਯਾਦ ਰੱਖਣ ਦੇ ਉਪਰਾਲੇ ਨੂੰ ਅਰਥ ਭਰਪੂਰ ਅਤੇ ਸੇਧ ਭਰਪੂਰ ਕਿਹਾ।
ਇਪਸਾ ਕਮੇਟੀ ਵੱਲੋਂ ਅਮਰ ਨੂਰੀ, ਸਰਬਜੀਤ ਮਾਂਗਟ, ਪ੍ਰੋ. ਰਵੀ ਗਿੱਲ ਅਤੇ ਪਾਲ ਸਿੰਘ ਸਮਾਉ ਨੂੰ ਇਪਸਾ ਐਵਾਰਡ ਆਫ ਆਨਰ ਨਾਲ ਨਿਵਾਜਿਆ ਗਿਆ। ਇਸ ਮੌਕੇ ਮਨਿੰਦਰਜੀਤ ਕੌਰ ਸਿਡਨੀ, ਹਰਜੀਤ ਕੌਰ ਆਕਲੈਂਡ, ਅਮਰਜੀਤ ਸਿੰਘ ਮਾਹਲ, ਪ੍ਰੀਤਮ ਸਿੰਘ ਝੱਜ, ਮਲਕੀਤ ਸਿੰਘ ਧਾਲੀਵਾਲ, ਰਾਜਦੀਪ ਸਿੰਘ ਲਾਲੀ, ਚਰਨਜੀਤ ਕੌਰ ਬੈਨੀਪਾਲ, ਕਮਲ ਬਾਜਵਾ, ਗੁਰਜੀਤ ਉੱਪਲ, ਇਪਸਾ ਦੇ ਸਰਪ੍ਰਸਤ ਬਿਕਰਮਜੀਤ ਸਿੰਘ, ਗਾਇਕ ਪ੍ਰੀਤ ਸਰਗਮ, ਸ਼ਰਨਦੀਪ ਸਿੰਘ ਨਿਊਜ਼ੀਲੈਂਡ, ਗੁਰਵਿੰਦਰ ਖੱਟੜਾ, ਅਰਸ਼ ਦਿਓਲ, ਦਲਵੀਰ ਹਲਵਾਰਵੀ, ਪ੍ਰਧਾਨ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਰੁਪਿੰਦਰ ਸਿੰਘ, ਮਨਦੀਪ ਸਿੰਘ ਸੁਰਤਾਲ, ਗੁਰਜੀਤ ਬਾਰੀਆ, ਵਰੁਣ ਭਿਰਗੂ ਅਤੇ ਬਲਦੇਵ ਸਿੰਘ, ਸ਼ਮਸ਼ੇਰ ਚੀਮਾ, ਗਿੱਧਾ ਕੋਚ ਚਰਨਜੀਤ ਕਾਹਲੋਂ, ਜਗਬੀਰ ਸਿੰਘ ਖਹਿਰਾ ਆਦਿ ਹਾਜ਼ਰ ਸਨ।

Advertisement

Advertisement