ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਉਮੀਦਵਾਰਾਂ ਵਿੱਚ ਅਮਨਪ੍ਰੀਤ ਕੌਰ ਰਾਏ ਦੀ ਹੋਣ ਲੱਗੀ ਚਰਚਾ

07:34 AM Apr 28, 2024 IST

ਜੋਗਿੰਦਰ ਸਿੰਘ ਓਬਰਾਏ
ਖੰਨਾ, 27 ਅਪਰੈਲ
ਲੋਕ ਸਭਾ ਚੋਣਾਂ ਲਈ ਭਾਜਪਾ ਵੱਲੋਂ ਅਜੇ ਤੱਕ ਪੰਜਾਬ ਦੀਆਂ ਅੱਠ ਸੀਟਾਂ ’ਤੇ ਹੀ ਉਮੀਦਵਾਰ ਐਲਾਨੇ ਗਏ ਹਨ। ਫਤਹਿਗੜ੍ਹ ਸਾਹਿਬ (ਰਿਜ਼ਰਵ) ਤੋਂ ਅਕਾਲੀ ਦਲ ਵੱਲੋਂ ਬਿਕਰਮਜੀਤ ਸਿੰਘ ਖਾਲਸਾ, ਕਾਂਗਰਸ ਵੱਲੋਂ ਡਾ. ਅਮਰ ਸਿੰਘ, ‘ਆਪ’ ਵੱਲੋਂ ਗੁਰਪ੍ਰੀਤ ਸਿੰਘ ਜੀ ਪੀ ਅਤੇ ਬਸਪਾ ਵੱਲੋਂ ਕੁਲਵੰਤ ਸਿੰਘ ਮਹਿਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ ਅਤੇ ਹੁਣ ਇਸ ਹਲਕੇ ਦੀਆਂ ਨਜ਼ਰਾਂ ਭਾਜਪਾ ਉਮੀਦਵਾਰ ’ਤੇ ਲੱਗੀਆਂ ਹੋਈਆਂ ਹਨ। ਜਾਣਕਾਰੀ ਅਨੁਸਾਰ ਭਾਜਪਾ ਲੀਡਰਸ਼ਿਪ ਇਸ ਸੀਟ ’ਤੇ ਇੰਦਰਇਕਬਾਲ ਸਿੰਘ ਅਟਵਾਲ ਨੂੰ ਉਮੀਦਵਾਰ ਬਣਾਉਣਾ ਚਾਹੁੰਦੀ ਸੀ ਪਰ ਉਹ ਜਲੰਧਰ ਤੋਂ ਚੋਣ ਲੜਨ ਦੇ ਇੱਛੁਕ ਸਨ। ਜਲੰਧਰ ਸੀਟ ਤੋਂ ਸੰਸਦ ਮੈਂਬਰ ਸੁਨੀਲ ਰਿੰਕੂ ਭਾਜਪਾ ਵੱਲੋਂ ਉਮੀਦਵਾਰ ਐਲਾਨੇ ਗਏ ਹਨ। ਹੁਣ ਇਸ ਸੀਟ ਦੇ ਦਾਅਵੇਦਾਰਾਂ ਵਿੱਚ ਭਾਜਪਾ ਦੀ ਮਹਿਲਾ ਆਗੂ ਅਮਨਪ੍ਰੀਤ ਕੌਰ ਰਾਏ, ਡਾ. ਨਰੇਸ਼ ਕੁਮਾਰ ਖਮਾਣੋਂ, ਧਰਮਪਾਲ ਗੋਬਿੰਦਗੜ੍ਹ ਅਤੇ ਭਗਵਾਨ ਸਿੰਘ ਸਰਹਿੰਦ ਹਨ। ਇਨ੍ਹਾਂ ਵਿੱਚੋਂ ਅਮਨਪ੍ਰੀਤ ਰਾਏ ਦਾ ਨਾਂਅ ਅੱਗੇ ਚੱਲ ਰਿਹਾ ਹੈ ਕਿਉਂਕਿ ਰਾਏ ਦਾ ਪਰਿਵਾਰ ਸਿਆਸੀ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਪਿਤਾ ਸਮਸ਼ੇਰ ਸਿੰਘ ਰਾਏ ਦੋ ਵਾਰ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ 1992 ਅਤੇ 1997 ਵਿੱਚ ਚੋਣ ਜਿੱਤ ਕੇ ਵਿਧਾਇਕ ਰਹੇ ਹਨ ਅਤੇ ਇੱਕ ਵਾਰ ਉਨ੍ਹਾਂ ਹਲਕਾ ਰੋਪੜ ਤੋਂ ਵੀ ਲੋਕ ਸਭਾ ਚੋਣ ਲੜੀ ਸੀ। ਇਹ ਪਰਿਵਾਰ ਪਿਛਲੇ ਵਰ੍ਹੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ ਹੋ ਗਿਆ ਸੀ।

Advertisement

Advertisement
Advertisement