Allu Arjun Arrested: Pushpa-2 ਦਾ ਅਦਾਕਾਰ ਅੱਲੂ ਅਰਜੁਨ ਗ੍ਰਿਫਤਾਰ
ਹੈੱਦਰਾਬਾਦ, 13 ਦਸੰਬਰ
ਹਾਲ ਹੀ ਵਿੱਚ ਆਈ ਫਿਲਮ ਪੁਸ਼ਪਾ 2 ਦੇ ਅਦਾਕਾਰ ਅੱਲੂ ਅਰਜੁਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹਾਲ ਹੀ ਵਿਚ ਵਾਪਰੇ ਇਕ ਘਟਨਕ੍ਰਮ ਵਿਚ ਪੁਸ਼ਪਾ 2 ਦੇ ਅਦਾਕਾਰ ਅੱਲੂ ਅਰਜੁਨ ਨੂੰ ਇਕ ਥਿਏਟਰ ਵਿਚ ਭਗਦੜ ਮਚਣ ਸਬੰਧਤ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਨੂੰ ਚਿੱਕੜਪੱਲੀ ਪੁਲੀਸ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤੇਲਗੁ ਅਦਾਕਾਰ ਅੱਲੂ ਅਰਜੁਨ 4 ਦਸੰਬਰ ਨੂੰ ਇਕ ਥੀਏਟਰ ਵਿਚ ਪੁਸ਼ਪਾ 2 ਦੇ ਪ੍ਰੀਮੀਅਮ ਦੌਰਾਨ ਪੁੱਜੇ ਸਨ। ਇਸ ਦੌਰਾਨ ਉੱਥੇ ਭਗਦੜ ਮਚ ਗਈ ਅਤੇ 39 ਸਾਲਾ ਔਰਤ ਦੀ ਮੌਤ ਹੋਣ ਤੋਂ ਇਲਾਵਾ ਉਸਦਾ ਪੁੱਤਰ ਗੰਭੀਰ ਰੁਪ ਵਿਚ ਜ਼ਖਮੀ ਹੋ ਗਿਆ।
ਇਸ ਸਬੰਧੀ ਪੁਲੀਸ ਨੇ ਸੰਧਿਆ ਥੀਏਟਰ ਪ੍ਰਬੰਧਕਾਂ, ਅਦਾਕਾਰ ਅਤੇ ਸੁਰੱਖਿਆ ਟੀਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅਦਾਕਾਰ ਵੱਲੋਂ ਅਜਿਹੀ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ ਕਿ ਫਿਲਮ ਦੀ ਟੀਮ ਜਾਂ ਅਦਾਕਾਰ ਪ੍ਰੀਮੀਅਰ ਲਈ ਆਉਣਗੇ।
ਐੱਫਆਈਆਰ ਦਰਜ ਕਰਨ ਮੌਕੇ ਹੈਦਰਾਬਾਦ ਪੁਲੀਸ ਦੇ ਸੈਂਟਰ ਜ਼ੋਨ ਦੇ ਪੁਲੀਸ ਡਿਪਟੀ ਕਮਿਸ਼ਨਰ ਅਕਾਂਕਸ਼ ਯਾਦਵ ਨੇ ਕਿਹਾ ਕਿ ਬੀਐਨਐਸ ਸੈਕਸ਼ਨ 105 ਅਤੇ 118 (1) ਆਰ/ਡਬਲਯੂ 3 (5) (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ ਜਾਂ ਗੰਭੀਰ ਸੱਟ ਪਹੁੰਚਾਉਣਾ) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
"ਥਿਏਟਰ ਦੇ ਅੰਦਰ ਹਫੜਾ-ਦਫੜੀ ਵਾਲੀ ਸਥਿਤੀ ਲਈ ਜ਼ਿੰਮੇਵਾਰ ਸਾਰੇ ਲੋਕਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ ਲੋਕ ਜ਼ਖਮੀ ਹੋਏ ਸਨ। ਪੀਟੀਆਈ