‘ਪੁਸ਼ਪਾ 2: ਦਿ ਰੂਲ’ ਨੇ ਰਚਿਆ ਇਤਿਹਾਸ
ਨਵੀਂ ਦਿੱਲੀ: ਅੱਲੂ ਅਰਜਨ ਦੀ ਫ਼ਿਲਮ ‘ਪੁਸ਼ਪਾ 2: ਦਿ ਰੂਲ’ ਨੇ ਛੇ ਦਿਨਾਂ ਵਿੱਚ ਦੁਨੀਆ ਭਰ ਵਿੱਚ ਹਜ਼ਾਰ ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਅੰਕੜਾ ਸਭ ਤੋਂ ਘੱਟ ਸਮੇਂ ਵਿੱਚ ਪਾਰ ਕਰਨ ਵਾਲੀ, ਇਹ ਭਾਰਤ ਦੀ ਪਹਿਲੀ ਫ਼ਿਲਮ ਬਣ ਗਈ ਹੈ। ਇਹ ਫ਼ਿਲਮ ਸੁਕੁਮਾਰ ਵੱਲੋਂ ਨਿਰਦੇਸ਼ਤ ਫ਼ਿਲਮ 2021 ਵਿੱਚ ਆਈ ‘ਪੁਸ਼ਪਾ: ਦਿ ਰਾਈਜ਼’ ਦਾ ਅਗਲਾ ਭਾਗ ਹੈ। ਫ਼ਿਲਮ ਪੰਜ ਦਸੰਬਰ ਨੂੰ ਹਿੰਦੀ ਤਾਮਿਲ, ਕੰਨੜ, ਬੰਗਲਾ ਅਤੇ ਮਲਿਆਲਮ ਭਾਸ਼ਾ ਵਿੱਚ ਰਿਲੀਜ਼ ਹੋਈ ਸੀ। ਫ਼ਿਲਮ ਨਿਰਮਾਤਾ ਕੰਪਨੀ ‘ਮਿਥਰੀ ਮੂਵੀ ਮੇਕਰਜ਼’ ਨੇ ‘ਐਕਸ’ ਉੱਤੇ ਪੋਸਟ ਪਾਉਂਦਿਆਂ ਇਹ ਜਾਣਕਾਰੀ ਦਿੱਤੀ। ਪੋਸਟ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਵੱਡੀ ਭਾਰਤੀ ਫ਼ਿਲਮ ਨੇ ਬਾਕਸ ਆਫ਼ਿਸ ’ਤੇ ਇਤਿਹਾਸ ਰਚ ਦਿੱਤਾ ਹੈ। ‘ਪੁਸ਼ਪਾ-2 ਦਿ ਰੂਲ’ ਛੇ ਦਿਨ ਵਿੱਚ ਇੱਕ ਹਜ਼ਾਰ ਕਰੋੜ ਕਮਾ ਕੇ ਸਭ ਤੋਂ ਤੇਜ਼ੀ ਨਾਲ ਇਹ ਅੰਕੜਾ ਪਾਰ ਕਰਨ ਵਾਲੀ ਦੇਸ਼ ਦੀ ਪਹਿਲੀ ਫ਼ਿਲਮ ਬਣ ਗਈ ਹੈ। ‘ਪੁਸ਼ਪਾ 2’ ਇੱਕ ਹਜ਼ਾਰ ਰੁਪਏ ਦੀ ਕਮਾਈ ਕਰਕੇ ‘ਦੰਗਲ’, ‘ਬਾਹੂਬਲੀ 2’, ‘ਕਾਲਿਕ 2898 ਏਡੀ’, ‘ਆਰਆਰਆਰ’, ‘ਪਠਾਨ’ ਅਤੇ ‘ਜਵਾਨ’ ਵਰਗੀਆਂ ਫ਼ਿਲਮਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। -ਪੀਟੀਆਈ