For the best experience, open
https://m.punjabitribuneonline.com
on your mobile browser.
Advertisement

ਟਰੈਫਿਕ ਇੰਚਾਰਜ ’ਤੇ ਕੁੱਟਮਾਰ ਦੇ ਦੋਸ਼

06:55 AM Dec 29, 2023 IST
ਟਰੈਫਿਕ ਇੰਚਾਰਜ ’ਤੇ ਕੁੱਟਮਾਰ ਦੇ ਦੋਸ਼
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਪਾਇਲ, 28 ਦਸੰਬਰ
ਇੱਥੇ ਟਰੈਫਿਕ ਇੰਚਾਰਜ ਪਰਮਜੀਤ ਸਿੰਘ ਚਕੋਹੀ ’ਤੇ ਕਾਲਜ ਦੇ ਵਿਦਿਆਰਥੀ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਇਹ ਸਾਰਾ ਮਾਮਲਾ ਲਿਖਤੀ ਤੌਰ ’ਤੇ ਵਿਦਿਆਰਥੀ ਅਤੇ ਉਸਦੇ ਮਾਪਿਆਂ ਵੱਲੋਂ ਐੱਸਐੱਸਪੀ ਖੰਨਾ ਅਮਨੀਤ ਕੌਂਡਲ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸਐੱਸਪੀ ਖੰਨਾ ਵੱਲੋਂ ਸਾਰੇ ਮਾਮਲੇ ਦੀ ਰਿਪੋਰਟ ਐੱਸਪੀ (ਡੀ) ਤੋਂ ਮੰਗੀ ਗਈ ਹੈ।
ਇਸ ਸਬੰਧੀ ਪਿੰਡ ਰੋਹਣੋ ਖੁਰਦ ਦੇ ਵਿਦਿਆਰਥੀ ਹਰਮਨਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਾਲਜ ਤੋਂ ਪੇਪਰ ਦੇ ਕੇ ਆਪਣੇ ਦੋਸਤ ਜਸਕਰਨ ਨਾਲ ਬੁੱਕ ਮਾਰਕੀਟ ਖੰਨਾ ਨੂੰ ਜਾ ਰਿਹਾ ਸੀ। ਇਸ ਦੌਰਾਨ ਲਲਹੇੜੀ ਚੌਕ ਵਿੱਚ ਟਰੈਫਿਕ ਹੋਣ ਕਰ ਕੇ ਉਸ ਨੇ ਆਪਣਾ ਬੁਲੇਟ ਮੋਟਰਸਾਈਕਲ ਰੋਕ ਲਿਆ। ਉਸ ਨੇ ਕਿਹਾ ਕਿ ਇਸ ਦੌਰਾਨ ਟਰੈਫਿਕ ਇੰਚਾਰਜ ਪਰਮਜੀਤ ਸਿੰਘ ਨੇ ਬਿਨਾਂ ਕੁਝ ਪੁੱਛੇ ਮੋਟਰਸਾਈਕਲ ਦੀ ਚਾਬੀ ਕੱਢ ਲਈ। ਉਹ ਲੱਗਿਆ ਕਿ ਤੁਹਾਡੇ ਮੋਟਰਸਾਈਕਲ ਦਾ ਸਾਇਲੈਂਸਰ ਠੀਕ ਨਹੀਂ ਤੇ ਤੁਸੀਂ ਪਟਾਕੇ ਮਾਰਦੇ ਹੋ। ਹਰਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ ਪੁਲੀਸ ਅਧਿਕਾਰੀ ਨੂੰ ਕਿਹਾ ਕਿ ਉਨ੍ਹਾਂ ਨੇ ਪਟਾਕੇ ਨਹੀਂ ਮਾਰੇ, ਇਸ ’ਤੇ ਪੁਲੀਸ ਅਧਿਕਾਰੀ ਨੇ ਉਨ੍ਹਾਂ ਦੀ ਚੌਕ ਵਿੱਚ ਹੀ ਲੋਕਾਂ ਸਾਹਮਣੇ ਕੁੱਟਮਾਰ ਕੀਤੀ ਅਤੇ ਇਤਰਾਜ਼ਯੋਗ ਸ਼ਬਦਾਵਲੀ ਬੋਲ ਕੇ ਜ਼ਲੀਲ ਕੀਤਾ। ਇਸ ਤੋਂ ਬਾਅਦ ਟਰੈਫਿਕ ਇੰਚਾਰਜ ਪਰਮਜੀਤ ਸਿੰਘ ਚਕੋਹੀ ਨੇ ਮੋਟਰਸਾਈਕਲ ਦਾ ਚਲਾਨ ਕਰ ਦਿੱਤਾ।

Advertisement

ਕੁੱਟਮਾਰ ਦੇ ਦੋਸ਼ ਬੇਬੁਨਿਆਦ: ਟਰੈਫਿਕ ਇੰਚਾਰਜ
ਟਰੈਫਿਕ ਇੰਚਾਰਜ ਪਰਮਜੀਤ ਸਿੰਘ ਚਕੋਹੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੋਟਰਸਾਈਕਲ ਚਾਲਕ ਪਟਾਕੇ ਮਾਰਦਾ ਆ ਰਿਹਾ ਸੀ ਜਿਸ ਕਰ ਕੇ ਉਸ ਦਾ ਚਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਟਮਾਰ ਦੇ ਦੋਸ਼ ਝੂਠੇ ਤੇ ਬੇਬੁਨਿਆਦ ਹਨ।

Advertisement
Author Image

Advertisement
Advertisement
×