For the best experience, open
https://m.punjabitribuneonline.com
on your mobile browser.
Advertisement

ਡਾਕਟਰ ’ਤੇ ਇਲਾਜ ਦੌਰਾਨ ਲਾਪ੍ਰਵਾਹੀ ਵਰਤਣ ਦਾ ਦੋਸ਼; ਮਹਿਲਾ ਦੀ ਮੌਤ

07:08 AM Sep 13, 2024 IST
ਡਾਕਟਰ ’ਤੇ ਇਲਾਜ ਦੌਰਾਨ ਲਾਪ੍ਰਵਾਹੀ ਵਰਤਣ ਦਾ ਦੋਸ਼  ਮਹਿਲਾ ਦੀ ਮੌਤ
ਡਾਕਟਰ ’ਤੇ ਇਲਾਜ ਦੌਰਾਨ ਲਾਪ੍ਰਵਾਹੀ ਵਰਤਣ ਦਾ ਦੋਸ਼; ਮਹਿਲਾ ਦੀ ਮੌਤ
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 12 ਸਤੰਬਰ
ਸਰਕਾਰੀ ਹਸਪਤਾਲ ਸੰਗਰੂਰ ਦੀ ਇੱਕ ਮਹਿਲਾ ਡਾਕਟਰ ਦੀ ਕਥਿਤ ਅਣਗਹਿਲੀ ਕਾਰਨ ਪਿੰਡ ਗਿਦੜਿਆਣੀ ਦੀ ਇੱਕ 46 ਸਾਲਾ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪੀੜਤ ਪਰਿਵਾਰ ਨੇ ਮਹਿਲਾ ਡਾਕਟਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਮਹਿਲਾ ਸਰਬਜੀਤ ਕੌਰ (46) ਪਤਨੀ ਦਰਸ਼ਨ ਸਿੰਘ ਦੇ ਪੁੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਦਾ ਬੱਚੇਦਾਨੀ ’ਚ ਰਸੌਲੀ ਕਾਰਨ 23 ਮਾਰਚ, 2023 ਨੂੰ ਸੰਗਰੂੁਰ ਸਰਕਾਰੀ ਹਸਪਤਾਲ ਵਿੱਚ ਮਹਿਲਾ ਡਾਕਟਰ ਨੇ ਅਪਰੇਸ਼ਨ ਕੀਤਾ ਸੀ ਪਰ ਜ਼ਖ਼ਮ ਰਿਸਦਾ ਰਿਹਾ। ਇਸੇ ਡਾਕਟਰ ਨੇ ਮੁੜ ਸਰਬਜੀਤ ਕੌਰ ਦਾ 14 ਨਵੰਬਰ ਨੂੰ ਅਪਰੇਸ਼ਨ ਕੀਤਾ ਪਰ ਦਰਦ ਬੰਦ ਨਾ ਹੋਇਆ। ਉਨ੍ਹਾਂ ਆਪਣੀ ਮਾਂ ਨੂੰ 22 ਅਪਰੈਲ ਨੂੰ ਸੰਗਰੂਰ ਨੇੜਲੇ ਘਾਬਦਾਂ ਪੀਜੀਆਈ ਹਸਪਤਾਲ ਦਿਖਾਇਆ, ਜਿੱਥੇ ਡਾਕਟਰਾਂ ਨੇ ਗੰਭੀਰ ਹਾਲਤ ਦੇਖਦਿਆਂ ਉਸ ਨੂੰ ਬਿਨਾ ਦੇਰੀ ਦੇ ਵੱਡੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਪਰਿਵਾਰ 23 ਅਪਰੈਲ, 2024 ਨੂੰ ਸਰਬਜੀਤ ਕੌਰ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਦਿਨ ਅਪਰੇਸ਼ਨ ਕਰਕੇ ਪਹਿਲਾਂ ਕੀਤੇ ਅਪਰੇਸ਼ਨ ਸਮੇਂ ਸਰੀਰ ’ਚ ਛੱਡੀ ਪੱਟੀ ਕੱਢ ਦਿੱਤੀ। ਅਪਰੇਸ਼ਨ ਸਮੇਂ ਛੱਡੀ ਪੱਟੀ ਕਾਰਨ ਸਰਬਜੀਤ ਕੌਰ ਨੂੰ ਇਨਫੈਕਸ਼ਨ ਹੋ ਗਈ, ਜਿਸ ਕਾਰਨ ਛੋਟੀ ਆਂਤ ਗਲ ਗਈ ਸੀ। ਲਗਾਤਾਰ ਇਲਾਜ ਮਗਰੋਂ ਪਰਿਵਾਰ ਨੂੰ ਏਮਜ਼ ਦੇ ਡਾਕਟਰਾਂ ਨੇ 6 ਸਤੰਬਰ ਨੂੰ ਅਪਰੇਸ਼ਨ ਲਈ ਬੁਲਾਇਆ ਪਰ ਇਨਫੈਕਸ਼ਨ ਵਧਣ ਕਰਕੇ ਡਾਕਟਰ ਪੀੜਤ ਮਹਿਲਾ ਨੂੰ ਬਚਾ ਨਾ ਸਕੇ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਮਈ, 2024 ਵਿੱਚ ਲਾਪ੍ਰਵਾਹੀ ਵਰਤਣ ਵਾਲੀ ਮਹਿਲਾ ਡਾਕਟਰ ਖ਼ਿਲਾਫ਼ ਕਾਰਵਾਈ ਲਈ ਐੱਸਐੱਸਪੀ ਸੰਗਰੂਰ ਨੂੰ ਇੱਕ ਦਰਖਾਸਤ ਦਿੱਤੀ ਸੀ ਪਰ ਅੱਜ ਤੱਕ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।
ਇਸ ਸਬੰਧੀ ਸਿਵਲ ਹਸਪਤਾਲ ਸੰਗਰੂਰ ਦੇ ਸੀਐੱਮਓ ਡਾ. ਕਿਰਪਾਲ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ ਅਤੇ ਏਮਜ਼ ਤੋਂ ਰਿਪੋਰਟ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

ਕਾਰਵਾਈ ਨਾ ਹੋਣ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ

ਕਿਸਾਨ ਨੇਤਾ ਗੁਰਮੀਤ ਮੀਤਾ ਜਾਗਲ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਜਲੂਰ ਨੇ ਕਿਹਾ ਕਿ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਰਬਜੀਤ ਦੇ ਇਲਾਜ ਸਮੇਂ ਲਾਪ੍ਰਵਾਹੀ ਵਰਤਣ ਵਾਲੇ ਸਬੰਧਿਤ ਡਾਕਟਰ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਮੁਲਜ਼ਮ ਡਾਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

Advertisement

Advertisement
Author Image

sukhwinder singh

View all posts

Advertisement