For the best experience, open
https://m.punjabitribuneonline.com
on your mobile browser.
Advertisement

ਬੈਂਸ ਲਈ ਸਾਰੀਆਂ ਪਾਰਟੀਆਂ ਦੇ ਰਾਹ ਬੰਦ

10:29 AM Apr 30, 2024 IST
ਬੈਂਸ ਲਈ ਸਾਰੀਆਂ ਪਾਰਟੀਆਂ ਦੇ ਰਾਹ ਬੰਦ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਅਪਰੈਲ
ਲੋਕ ਸਭਾ ਚੋਣਾਂ ਦੇ ਲਈ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸਾਰੀਆਂ ਸਿਆਸੀ ਪਾਰਟੀਆਂ ਦੇ ਰਸਤੇ ਬੰਦ ਹੋ ਗਏ ਹਨ, ਕਿਉਂਕਿ ਲੁਧਿਆਣਾ ਤੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ‘ਆਪ’ ਨੇ ਆਪਣੇ-ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ। ਇਸ ਤੋਂ ਬਾਅਦ ਹੁਣ ਜੇ ਬੈਂਸ ਨੇ ਚੋਣ ਲੜਨੀ ਹੈ ਤਾਂ ਉਨ੍ਹਾਂ ਕੋਲ ਸਿਰਫ਼ ਲੋਕ ਇਨਸਾਫ਼ ਪਾਰਟੀ ਹੀ ਅੰਤਿਮ ਰਸਤਾ ਬਚਦਾ ਹੈ। ਹਾਲਾਂਕਿ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਹਾਲੇ ਚੁੱਪੀ ਧਾਰੀ ਹੋਈ ਹੈ।
ਦਰਅਸਲ, ਜਲੰਧਰ ਜ਼ਿਮਨੀ ਚੋਣਾਂ ਦੇ ਵਿੱਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਚਰਚਾ ਸੀ ਕਿ ਬੈਂਸ ਭਰਾ ਭਾਜਪਾ ਵਿੱਚ ਸ਼ਾਮਲ ਹੋਣਗੇ, ਪਰ ਭਾਜਪਾ ਨੇ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। ਬੈਂਸ ਸਬੰਧੀ ਇਹ ਵੀ ਚਰਚਾ ਸੀ ਕਿ ਉਹ ਕਾਂਗਰਸ ਦੇ ਨਾਲ ਸੰਪਰਕ ਵਿੱਚ ਹਨ, ਫਿਰ ਚਰਚਾ ਹੋਈ ਕਿ ਉਹ ‘ਆਪ’ ਦੇ ਨਾਲ ਸੰਪਰਕ ਵਿੱਚ ਹਨ, ਫਿਰ ਸ਼੍ਰੋਮਣੀ ਅਕਾਲੀ ਦਲ ਵਿੱਚ ਦੁਬਾਰਾ ਸ਼ਾਮਲ ਹੋਣ ਦੀ ਵੀ ਚਰਚਾ ਹੋਈ ਪਰ ਸਾਰੀਆਂ ਹੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਹੁਣ ਬੈਂਸ ਕੋਲ ਉਨ੍ਹਾਂ ਦੀ ਆਪਣੀ ਲੋਕ ਇਨਸਾਫ਼ ਪਾਰਟੀ ਹੀ ਬਟੀ ਹੈ। ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਨੇ ਸਾਲ 2019 ਵਿੱਚ ਵੀ ਲੋਕ ਸਭਾ ਚੋਣਾਂ ਆਪਣੀ ਪਾਰਟੀ ਵੱਲੋਂ ਹੀ ਲੜੀਆਂ ਸਨ ਤੇ ਉਨ੍ਹਾਂ ਨੂੰ 3 ਲੱਖ 7 ਹਜ਼ਾਰ ਵੋਟਾਂ ਪਈਆਂ ਸਨ ਤੇ ਉਹ ਦੂਜੇ ਨੰਬਰ ’ਤੇ ਆਏ ਸਨ। ਕੁਝ ਦਿਨ ਪਹਿਲਾਂ ਸਿਮਰਜੀਤ ਸਿੰਘ ਬੈਂਸ ਨੇ ਏਨੀ ਗੱਲ ਜ਼ਰੂਰ ਆਖੀ ਸੀ ਕਿ ਉਹ ਚੋਣਾਂ ਜ਼ਰੂਰ ਲੜਨਗੇ ਪਰ ਕਿਸ ਤਰੀਕੇ ਦੇ ਨਾਲ ਲੜਨਗੇ, ਉਹ ਬਾਅਦ ਵਿੱਚ ਦੱਸਣਗੇ।

Advertisement

Advertisement
Author Image

Advertisement
Advertisement
×